ਐਲਬਰਟਾ: ਕੈਨੇਡਾ ‘ਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ RCMP ‘ਚ ਤਾਇਨਾਤ ਪੰਜਾਬੀ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਧਾਮੀ ਉਰਫ ਹਾਰਵੀ ਐਲਬਰਟਾ ਸਟ੍ਰੈਥਕੋਨਾ ਕਾਊਂਟੀ (Alberta’s Strathcona County) ‘ਚ ਤਾਇਨਾਤ ਸੀ।
ਹਰਵਿੰਦਰ ਸਿੰਘ ਧਾਮੀ ਨੂੰ ਤੜਕੇ 2 ਵਜੇ ਦੇ ਲਗਭਗ ਫੋਨ ‘ਤੇ ਸ਼ਿਕਾਇਤ ਮਿਲੀ, ਜਿਸ ਤੋਂ ਬਾਅਦ ਉਹ ਸਬੰਧਤ ਥਾਂ ਵੱਲ ਰਵਾਨਾ ਹੋ ਗਏ ਪਰ ਰਾਹ ‘ਚ ਜਾਂਦੇ ਉਨ੍ਹਾਂ ਦੀ ਇੱਕ ਬੈਰੀਅਰ ਨਾਲ ਟੱਕਰ ਹੋ ਗਈ, ਜਿਸ ਕਾਰਨ ਹਰਵਿੰਦਰ ਗੰਭੀਰ ਜ਼ਖਮੀ ਹੋ ਗਏ।
With continued heavy hearts and immense sadness, we mourn the loss of a fallen @RCMPAlberta officer who made the ultimate sacrifice and was killed in the line of duty in Strathcona County.
On behalf of the CPS, we offer our heartfelt condolences to the officer’s family, friends,… pic.twitter.com/0T4FoGPTFh
— Calgary Police (@CalgaryPolice) April 10, 2023
ਪੁਲਿਸ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਆਰਸੀਐਮਪੀ ਅਧਿਕਾਰੀ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ। ਇਸ ਦੌਰਾਨ ਐਮਰਜੈਂਸੀ ਦਸਤਾ ਵੀ ਮੌਕੇ ‘ਤੇ ਪਹੁੰਚ ਗਿਆ ਪਰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਹਾਰਵੀ ਜ਼ਖਮਾਂ ਦੀ ਤਾਬ ਨਾਂ ਸਹਾਰਦਿਆਂ ਦੀ ਮੌਕੇ ‘ਤੇ ਹੀ ਦਮ ਤੋੜ ਗਿਆ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
We have lost another member. It is a difficult time for our police family. We dedicate ourselves to our communities and, without a doubt, Strathcona County will be hurting. #HeroInLife #yeg pic.twitter.com/DG0ALVEole
— Sgt. Kerry Shima (@KerryShima_RCMP) April 10, 2023
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਵਿੰਦਰ ਸਿੰਘ ਧਾਮੀ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜਸਟਿਨ ਟਰੂਡੋ ਨੇ ਟਵੀਟ ਕਰ ਲਿਖਿਆ, ‘ਇਸ ਦੁੱਖ ਦੀ ਘੜੀ ਵਿੱਚ ਮੈਂ ਡਿਊਟੀ ਦੌਰਾਨ ਹਾਦਸੇ ‘ਚ ਜਾਨ ਗਵਾਉਣ ਵਾਲੇ ਕਾਂਸਟੇਬਲ ਹਰਵਿੰਦਰ ਸਿੰਘ ਧਾਮੀ ਦੇ ਪਰਿਵਾਰਾਂ ਤੇ ਦੋਸਤਾਂ ਦੇ ਨਾਲ ਹਾਂ।’
My heart breaks for the family, friends, and colleagues of @RCMPAlberta Constable Harvinder Singh Dhami, who lost his life in the line of duty early today. I’m keeping all of you, and the entire Strathcona community, in my thoughts during this incredibly difficult time.
— Justin Trudeau (@JustinTrudeau) April 10, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.