ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਤੇ ਕਮਲ ਦੁਸਾਂਝ ਪੰਜਾਬ ਦਾ ਜਲ ਲੈ ਕੇ ਪਹੁੰਚੇ ਗਾਜੀਪੁਰ ਬਾਰਡਰ਼

TeamGlobalPunjab
2 Min Read

 

ਚੰਡੀਗੜ੍ਹ, (ਅਵਤਾਰ ਸਿੰਘ): ਅੱਜ ਕਿਸਾਨ ਮੋਰਚੇ ਦੌਰਾਨ ਗਾਜ਼ੀਪੁਰ ਬਾਰਡਰ ਦੀ ਮੁੱਖ ਸਟੇਜ `ਤੇ ਮਾਹੌਲ ਉਦੋਂ ਬੇਹੱਦ ਭਾਵੁਕ ਹੋ ਗਿਆ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਅਤੇ ਪੱਤਰਕਾਰ ਕਮਲ ਦੁਸਾਂਝ ਨੇ ਪੰਜਾਬ ਤੋਂ ਲਿਆਂਦਾ ਜਲ ਛਕਾਇਆ। ਉਨ੍ਹਾਂ ਨਾਲ ਯੂਥ ਸਵਰਾਜ ਦੇ ਮੈਂਬਰ ਅਮਨਦੀਪ ਕੌਰ ਖੀਵਾ ਅਤੇ ਲਵਪ੍ਰੀਤ ਸਿੰਘ ਫੇਰੂਕੇ ਵੀ ਸਨ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦਾ ਪਾਣੀ ਪੀਂਦਿਆਂ ਭਾਵੁਕ ਹੁੰਦਿਆ ਕਿਹਾ ਕਿ ਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਨੂੰ ਪੰਜਾਬ ਦੀ ਕ੍ਰਾਂਤੀਕਾਰੀ ਧਰਤੀ ਦਾ ਪਾਣੀ ਪੀਣ ਨੂੰ ਮਿਿਲਆ ਹੈ। ਉਨ੍ਹਾਂ ਅਹਿਦ ਲੈਂਦਿਆਂ ਕਿਹਾ ਕਿ ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਇਹ ਅੰਦੋਲਨ ਨਾ ਕੇਵਲ ਇਸੇ ਤਰ੍ਹਾਂ ਚੱਲਦਾ ਰਹੇਗਾ ਸਗੋਂ ਹੋਰ ਵੀ ਚੜ੍ਹਦੀ ਕਲਾ ਵੱਲ ਜਾਵੇਗਾ।

 

ਇਸ ਤੋਂ ਪਹਿਲਾਂ ਗਾਜ਼ੀਪੁਰ ਕਿਸਾਨ ਮੋਰਚੇ ਨੂੰ ਉਦੋਂ ਵੱਡਾ ਹੁਲਾਰਾ ਮਿਿਲਆ ਜਦੋਂ ਪੰਜਾਬ ਦੀਆਂ ਧੀਆਂ ਸੁਖਵਿੰਦਰ ਅੰਮ੍ਰਿਤ ਦੀ ਅਗਵਾਈ ਵਿਚ ਪੰਜਾਬ ਦੀਆਂ ਧੀਆਂ ਅੰਦੋਲਨਕਾਰੀਆਂ ਦੇ ਭਾਰੀ ਇੱਕਠ ਵਿਚੋਂ ਸਿਰ `ਤੇ ਘੜੋਲੀ ਚੁੱਕੀ ਪੰਜਾਬ ਦਾ ਪਾਣੀ ਲੈ ਕੇ ਨਾਹਰੇ ਲਾਉਂਦਿਆਂ ਸਟੇਜ ਵੱਲ ਵਧੀਆਂ, ਕਿਸਾਨਾਂ ਨੇ ਵੀ ਜੋਸ਼ੀਲੇ ਨਅਹਰਿਆਂ ਨਾਲ ਪੰਜਾਬ ਦੀਆਂ ਇਨ੍ਹਾਂ ਧੀਆਂ ਦਾ ਸਵਾਗਤ ਕੀਤਾ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਗੇ ਹੋ ਕੇ ਪੰਜਾਬ ਦੀਆਂ ਇਨ੍ਹਾਂ ਧੀਆਂ ਦਾ ਸਵਾਗਤ ਕੀਤਾ।

ਰਾਕੇਸ਼ ਟਿਕੈਤ ਨੂੰ ਪੰਜਾਬ ਦਾ ਜਲ ਛਕਾਉਣ ਤੋਂ ਬਾਅਦ ਸੁਖਵਿੰਦਰ ਅੰਮ੍ਰਿਤ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਜਿਵੇਂ ਰਾਕੇਸ਼ ਟਿਕੈਤ ਹੁਰਾਂ ਨੇ ਕਿਸਾਨੀ ਅਤੇ ਪੰਜਾਬੀ ਭਾਈਚਾਰੇ ਦਾ ਮਾਣ ਰੱਖਿਆ ਹੈ, ਸਮੁੱਚਾ ਪੰਜਾਬੀ ਭਾਈਚਾਰਾ ਸਦਾ ਲਈ ਇਨ੍ਹਾਂ ਦਾ ਰਿਣੀ ਰਹੇਗਾ ਅਤੇ ਜਿਵੇਂ ਇਨ੍ਹਾਂ ਨੇ ਕਿਸਾਨਾਂ ਅੰਦੋਲਨ ਨੂੰ ਬੁਲੰਦੀ `ਤੇ ਪਹੁੰਚਾਇਆ ਹੈ, ਉਹਦੇ ਲਈ ਭਾਰਤ ਦਾ ਹਰ ਆਮ ਨਾਗਰਿਕ ਉਨ੍ਹਾਂ ਦਾ ਅਹਿਸਾਨਮੰਦ ਰਹੇਗਾ। ਇਸ ਮੌਕੇ ਰਾਕੇਸ਼ ਟਿਕੈਤ ਨੂੰ ਪੰਜਾਬ ਵਲੋਂ ਲੋਈ ਪਹਿਨਾ ਕੇ ਸਨਮਾਨਤ ਵੀ ਕੀਤਾ ਗਿਆ।

Share This Article
Leave a Comment