ਪਰਵਾਸੀ ਭਾਈਚਾਰੇ ਦੀ ‘ਆਪ’ ਨੂੰ ਅਪੀਲ, ਸੁਖਦੇਵ ਸਿੰਘ ਭੌਰ ਨੂੰ ਬਣਾਇਆ ਜਾਵੇ ਰਾਜ ਸਭਾ ਦਾ ਮੈਂਬਰ

TeamGlobalPunjab
2 Min Read

ਨਿਊਜ਼ ਡੈਸਕ: ਪੰਜਾਬ ਤੋਂ ਪੰਜ ਰਾਜ ਸਭਾ ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜ ਚੋਂ ਚਾਰ ਸੀਟਾਂ ‘ਆਪ’ ਨੂੰ ਮਿਲਣਗੀਆਂ। ਇਸ ਨੂੰ ਲੈ ਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵੱਸਦੇ ਪੰਜਾਬੀ ਭਾਈਚਾਰੇ ਨੇ ‘ਆਪ’ ਨੂੰ ਅਪੀਲ ਕੀਤੀ ਹੈ।

ਸਮੂਹ ਭਾਈਚਾਰੇ, ਸਿੱਖ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ 2015 ‘ਚ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ 2017 ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਵਾਲੇ ਪੰਥਕ ਆਗੂ ਜੱਥੇਦਾਰ ਸੁਖਦੇਵ ਸਿੰਘ ਭੌਰ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਜਾਵੇ।

ਉਨ੍ਹਾਂ ਕਿਹਾ ਜੱਥੇਦਾਰ ਭੌਰ ਇਕੱਲੇ ਹੀ ਕੱਦਵਾਰ ਆਗੂ ਹਨ, ਜਿਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਅਸਤੀਫਾ ਦਿੱਤਾ ਤੇ ਅੱਜ ਵੀ ਆਪਣੇ ਸਟੈਂਡ ‘ਤੇ ਖੜੇ ਹਨ ਤੇ ਉਨ੍ਹਾਂ ਦੀ ਇਮਾਨਦਾਰ ਪੰਜਾਬ ਪ੍ਰਸਤੀ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਜ਼ਰੂਰ ਬਣਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਅਪੀਲ ਕਰਦਿਆਂ ਵੀ ਕਿਹਾ ਕਿ 5 ਰਾਜ ਸਭਾ ਮੈਂਬਰਾਂ ਲਈ ਹਰ ਵਰਗ ਨੂੰ ਨੁਮਾਇੰਦਗੀ ਦਿੱਤੀ ਜਾਵੇ।

ਦੱਸਣਯੋਗ ਹੈ ਕਿ ਪੰਜਾਬ ਤੋਂ ਰਾਜ ਸਭਾ ਵਿੱਚ ਆਉਣ ਵਾਲੇ 5 ਸੰਸਦ ਮੈਂਬਰਾਂ ਦਾ ਕਾਰਜਕਾਲ 9 ਅਪ੍ਰੈਲ ਨੂੰ ਅਤੇ ਦੋ ਸੰਸਦ ਮੈਂਬਰਾਂ ਦਾ ਕਾਰਜਕਾਲ 4 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਇਨ੍ਹਾਂ ਚੋਂ ਤਿੰਨ ਸੰਸਦ ਮੈਂਬਰ ਕਾਂਗਰਸ, ਤਿੰਨ ਸੰਸਦ ਮੈਂਬਰ ਅਕਾਲੀ ਦਲ ਅਤੇ ਇੱਕ ਭਾਜਪਾ ਦਾ ਹੈ।

- Advertisement -

Share this Article
Leave a comment