ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀ-ਭਾਰਤੀ ਵਿਦਿਆ ’ਚ ਮਾਰ ਰਹੇ ਨੇ ਮੱਲਾਂ

TeamGlobalPunjab
1 Min Read

ਨਿਊਜ਼ ਡੈਸਕ :- ਵਿਦੇਸ਼ਾਂ ’ਚ ਰਹਿਣ ਵਾਲੇ ਪੰਜਾਬੀਆਂ-ਭਾਰਤੀਆਂ ਲਈ ਵਿਦਿਆ ਵਿਸ਼ੇਸ਼ ਮਹੱਤਵਤਾ ਰੱਖਦੀ ਹੈ। ਇਟਲੀ ’ਚ ਆਏ ਭਾਰਤੀ ਬੱਚੇ ਵਿੱਦਿਅਕ ਖੇਤਰ ’ਚ ਜਿਸ ਤਰ੍ਹਾਂ ਮੱਲਾਂ ਮਾਰ ਰਹੇ ਹਨ ਉਸ ਨਾਲ ਹੋਰ ਵਿਦੇਸ਼ੀਆਂ ਦੇ ਨਾਲ-ਨਾਲ ਇਟਾਲੀਅਨ ਲੋਕ ਵੀ ਹੈਰਾਨ ਹਨ। ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੇ ਲਾਤੀਨਾ ਦੀ ਵਸਨੀਕ ਤੇ ਪਿਤਾ ਨਛੱਤਰ ਸਿੰਘ ਮਾਨ ਤੇ ਮਾਤਾ ਜਸਪਾਲ ਕੌਰ ਮਾਨ ਦੀ ਲਾਡਲੀ ਧੀ ਪਵਨਦੀਪ ਮਾਨ ਨੇ ਆਪਣੀ ਮੈਡੀਕਲ ਖੇਤਰ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਹਾਸਲ ਕਰ ਲਈ ਹੈ।

ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਾਂਗੇਵਾਲ ਨਾਲ ਸਬੰਧਤ ਪਵਨਦੀਪ ਮਾਨ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤੇਰਨਾ ਦੇ ਲਾਤੀਨਾ ’ਚ ਰਹਿ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਉਣ ’ਚ ਉਸ ਦੇ ਮਾਤਾ-ਪਿਤਾ ਤੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ। ਇਟਲੀ ਤੇ ਭਾਰਤ ਵਸਦੇ ਦੋਸਤਾਂ, ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

TAGGED:
Share This Article
Leave a Comment