ਚੰਡੀਗੜ੍ਹ: ਪੰਜਾਬੀ ਚੈਂਬਰ ਆਫ਼ ਕਾਮਰਸ (ਪੀ.ਸੀ.ਸੀ.) ਵਲੋਂ 8 ਅਕਤੂਬਰ, 2020 ਨੂੰ ਚੰਡੀਗੜ੍ਹ ਚੈਪਟਰ ਦੇ ਉਦਘਾਟਨ ਨਾਲ ਇਸ ਦੇ ਉੱਤਰੀ ਜ਼ੋਨ ਵਿਚ ਇਕ ਹੋਰ ਚੈਪਟਰ ਜੋੜਿਆ ਜਾ ਰਿਹਾ ਹੈ। ਇਹ ਉੱਤਰੀ ਭਾਰਤ ਵਿਚ ਉਨ੍ਹਾਂ ਦਾ ਦਿੱਲੀ, ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਤੋਂ ਬਾਅਦ ਪੰਜਵਾਂ ਚੈਪਟਰ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਸੀ.ਸੀ. ਦੇ ਸੰਸਥਾਪਕ ਅਤੇ ਟਰੱਸਟੀ ਗੁਰਪ੍ਰੀਤ ਪਸਰੀਚਾ ਨੇ ਦੱਸਿਆ ਕਿ ਭਲਕੇ ਇਸ ਚੈਪਟਰ ਦੇ ਵਰਚੁਅਲ ਲਾਂਚ ਸਮਾਰੋਹ ਦੌਰਾਨ ਪ੍ਰਸਿੱਧ ਲੇਖਕ, ਸਲਾਹਕਾਰ ਅਤੇ ਮਸ਼ਹੂਰ ਪ੍ਰੇਰਕ ਬੁਲਾਰੇ ਅਤੇ ਸਾਬਕਾ ਆਈ.ਏ.ਐਸ. ਅਧਿਕਾਰੀ ਵਿਵੇਕ ਅਟਰੇ ਮੁੱਖ ਤੌਰ ‘ਤੇ ਸੰਬੋਧਨ ਕਰਨਗੇ। ਉਹ ਆਪਣੀ ਨਵੀਨਤਮ ਪੁਸਤਕ “ਫਾਈਂਡਿੰਗ ਸਕਸੈਸ ਵਿੱਦਇੰਨ” ਬਾਰੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਨਗੇ।
ਚੰਡੀਗੜ੍ਹ ਚੈਪਟਰ ਦੀ ਅਗਵਾਈ ਇਕ ਉਦਯੋਗਪਤੀ ਪਰਮ ਕਾਲੜਾ ਅਤੇ ਵਪਾਰਕ ਆਗੂ ਤੇ ਤਕਨਾਲੋਜੀ ਪਸੰਦ ਸੁਖਵਿੰਦਰ ਸਿੰਘ ਬਰਾੜ ਕਰਨਗੇ।
ਪਰਮ ਕਾਲੜਾ ਨੇ ਕਿਹਾ, “ਵਿਸ਼ਵ ਭਰ ਦੇ ਪੰਜਾਬੀ ਭਾਈਚਾਰੇ ਨੂੰ ਆਰਥਿਕ ਅਤੇ ਵਿੱਤੀ ਵਿਕਾਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਕਮਿਊਨਿਟੀ ਸੇਵਾ ਬੁਨਿਆਦੀ ਸਮਾਜ ਸੇਵਾ ਤੋਂ ਸਮਾਰਟ ਸਮਾਜਿਕ ਵਿਕਾਸ ਤੱਕ ਹੌਲੀ ਹੌਲੀ ਵੱਧਦੀ ਹੈ।”
ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਚੰਡੀਗੜ੍ਹ ਵਿਚ ਕਈ ਤਰ੍ਹਾਂ ਦੀਆਂ ਉਦਯੋਗ ਇਕਾਈਆਂ ਹਨ ਜਿਹਨਾਂ ਵਿਚ ਖਾਸ ਤੌਰ ‘ਤੇ ਪੰਜਾਬ ਖੇਤਰ ਦਾ ਸਭ ਤੋਂ ਵੱਡਾ ਆਈ.ਟੀ. ਉਦਯੋਗ ਸ਼ਾਮਲ ਹੈ। ਪੀ.ਸੀ.ਸੀ. ਚੰਡੀਗੜ ਪੰਜਾਬੀ ਕਾਰੋਬਾਰਾਂ ਅਤੇ ਪੇਸ਼ੇਵਰਾਂ ਨੂੰ ਪੰਜਾਬੀਆਂ ਦਾ ਵਿਸ਼ਾਲ ਨੈਟਵਰਕ ਪ੍ਰਦਾਨ ਕਰਕੇ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਪੀ.ਸੀ.ਸੀ. ਇੱਕ ਲਾਭ-ਰਹਿਤ ਸਮੂਹ ਹੈ ਜਿਸਦਾ ਉਦੇਸ਼ ਕਾਮਰਸ ਅਤੇ ਸਹਿਯੋਗ ਨਾਲ ਗਲੋਬਲ ਭਾਰਤੀ ਪੰਜਾਬੀ ਪ੍ਰਵਾਸੀਆਂ ਨੂੰ ਇਕਜੁੱਟ ਕਰਨਾ ਅਤੇ ਪੰਜਾਬੀ ਕਾਰੋਬਾਰਾਂ ਅਤੇ ਪੇਸ਼ੇਵਰਾਂ ਦਾ ਇਕਲੌਤਾ ਅਤੇ ਸਭ ਤੋਂ ਵੱਡਾ ਸੰਗਠਨ ਹੋਣ ‘ਤੇ ਮਾਣ ਹਾਸਲ ਕਰਨਾ ਹੈ।
ਪੀ.ਸੀ.ਸੀ. ਨੂੰ ਸੰਯੁਕਤ ਰਾਸ਼ਟਰ ਵਿੱਚ ਪੰਜਾਬੀ ਭਾਈਚਾਰੇ ਦੇ ਖੁੱਲ੍ਹੇ ਸਮਰਥਨ ਨਾਲ ਸਾਲ 2017 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਭਾਈਚਾਰੇ ਵਲੋਂ ਅਤੇ ਭਾਈਚਾਰੇ ਲਈ ਦੇ ਸਿਧਾਂਤ ‘ਤੇ ਪ੍ਰਫੁੱਲਤ ਹੈ। ਇਸ ਨੇ ਸਾਡੇ ਮੈਂਬਰਾਂ ਦੀ ਨੁਮਾਇੰਦਗੀ ਕੀਤੀ, ਉਹਨਾਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਤੇ ਵਪਾਰਕ ਸੰਬੰਧਾਂ ਵਿਚ ਵਾਧਾ ਕੀਤਾ। ਇਸ ਨੇ ਥੋੜੇ ਹੀ ਸਮੇਂ ਵਿੱਚ ਪਹਿਲੇ ਦਰਜੇ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
ਪੀਸੀਸੀ ਦੇ ਸਹਿ-ਸੰਸਥਾਪਕ/ਟਰੱਸਟੀ ਗੁਰਪ੍ਰੀਤ ਪਸਰੀਚਾ ਨੇ ਕਿਹਾ, “ਪੀ.ਸੀ.ਸੀ. ਉੱਦਮੀਆਂ ਅਤੇ ਪੇਸ਼ੇਵਰਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਸੂਬੇ ਵਿੱਚ ਪੇਸ਼ੇਵਰ ਤੌਰ ‘ਤੇ ਪ੍ਰਫੁੱਲਤ ਹੋਣ ਵਿੱਚ ਸਹਾਇਤਾ ਕਰੇਗੀ ਅਤੇ ਇਸ ਚੈਪਟਰ ਦੀ ਸ਼ੁਰੂਆਤ ਨਾਲ ਉੱਦਮੀਆਂ, ਸਨਅਤਕਾਰਾਂ, ਪੇਸ਼ੇਵਰਾਂ ਨੂੰ ਪੀਸੀਸੀ ਦੇ ਮੰਚ ‘ਤੇ ਲਿਆਉਣ ਵਿੱਚ ਮਦਦ ਮਿਲੇਗੀ।”
ਤੇਜ਼ੀ ਨਾਲ ਬਦਲ ਰਹੇ ਸੰਸਾਰ ਵਿਚ, ਪੀ.ਸੀ.ਸੀ. ਦਾ ਉਦੇਸ਼ ਕਮਿਊਨਿਟੀ ਨੂੰ ਵਿਸ਼ਵ ਪੱਧਰ ‘ਤੇ ਇਕਜੁੱਟ ਕਰਨਾ ਅਤੇ ਵਿਕਾਸ ਤੇ ਗੁਣਵੱਤਾ ਵਾਲੇ ਕਾਰੋਬਾਰੀ ਹਵਾਲਿਆਂ, ਵਿਚਾਰਾਂ ਅਤੇ ਮੌਕਿਆਂ ਦੇ ਆਦਾਨ-ਪ੍ਰਦਾਨ ਲਈ ਇੱਕ ਸਕਾਰਾਤਮਕ, ਸਹਾਇਕ, ਸੁਚੱਜਾ ਵਾਤਾਵਰਣ ਪ੍ਰਦਾਨ ਕਰਨਾ ਹੈ।
ਹਰੇਕ ਪੀ.ਸੀ.ਸੀ. ਦੇ ਸਥਾਨਕ ਚੈਪਟਰ ਦਾ ਪ੍ਰਬੰਧਨ ਸਮਰਪਿਤ ਆਗੂਆਂ ਦੀ ਕਮੇਟੀ ਵਲੋਂ ਕੀਤਾ ਜਾਂਦਾ ਹੈ ਜੋ ਸਾਡੀ ਕਮਿਊਨਿਟੀ ਨੂੰ ਸਹੂਲਤਾਂ ਦੇਣਾ ਚਾਹੁੰਦੇ ਹਨ ਅਤੇ ਇਹਨਾਂ ਦੀ ਅਗਵਾਈ ਦੋ ਸਹਿ-ਪ੍ਰਧਾਨਾਂ ਵਲੋਂ ਕੀਤੀ ਜਾਂਦੀ ਹੈ ਜੋ ਸਮੂਹ ਨੂੰ ਸੇਧ ਦੇਣ ਵਿੱਚ ਸਹਾਇਤਾ ਕਰਦੇ ਹਨ।
ਵਿਭਿੰਨ ਦੇਸ਼ਾਂ ਵਿੱਚ ਫੈਲਿਆ, ਪੀ.ਸੀ.ਸੀ. ਇੱਕ ਅਜਿਹੇ ਭਾਈਚਾਰੇ ਦੇ ਨਿਰਮਾਣ ਦੀ ਇੱਛਾ ਰੱਖਦਾ ਹੈ ਜਿੱਥੇ ਹਰ ਕਿਸੇ ਨੂੰ ਆਪਣੇ ਖੇਤਰ ਵਿੱਚ ਅੱਗੇ ਵੱਧਣ ਲਈ ਸਹਾਇਤਾ ਦਿੱਤੀ ਜਾ ਸਕੇ। ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਸੰਸਾਰ ਭਰ ਵਿਚ ਪਹਿਲਾਂ ਹੀ ਨਵੇਂ ਕਨੈਕਸ਼ਨ ਬਣਾਏ ਜਾ ਰਹੇ ਹਨ। ਪੀ.ਸੀ.ਸੀ. ਚੈਪਟਰ ਵਿਸ਼ਵ ਭਰ ਦੇ ਪੰਜਾਬੀ ਖੇਤਰਾਂ ਵਿੱਚ ਵੇਖੇ ਜਾ ਸਕਦੇ ਹਨ, ਜਿਹਨਾਂ ਵਿਚ ਨਿਊਯਾਰਕ, ਨਿਊ ਜਰਸੀ, ਵਾਸ਼ਿੰਗਟਨ ਡੀ.ਸੀ., ਫਿਲਡੇਲਫੀਆ, ਵਾਸ਼ਿੰਗਟਨ ਡੀ.ਸੀ., ਟੋਰਾਂਟੋ, ਵੈਨਕੂਵਰ, ਲੰਡਨ, ਦਿੱਲੀ, ਮੁੰਬਈ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ ਅਤੇ ਲੁਧਿਆਣਾ ਸ਼ਾਮਲ ਹਨ।
ਪੀ.ਸੀ.ਸੀ. ਕਾਰੋਬਾਰਾਂ ਦੇ ਇੱਕ ਵਿਸ਼ਾਲ ਅਤੇ ਵਿਭਿੰਨ ਨੈਟਵਰਕ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਵਿਚ ਉੱਦਮੀਆਂ ਅਤੇ ਸਟਾਰਟ ਅੱਪਸ ਤੋਂ ਲੈ ਕੇ ਵੱਡੇ ਕਾਰਪੋਰੇਟ ਤੱਕ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅਤੇ ਪੁਰਜੋਸ਼ ਨਾਲ ਢੁੱਕਵੀਂਆਂ ਅਤੇ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਇੱਛਾ ਰੱਖਦਾ ਹੈ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਸਾਡੇ ਭਾਈਚਾਰੇ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ।
ਅਸੀਂ ਬਹੁਤ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ, ਰੁਜ਼ਗਾਰ ਪ੍ਰਾਪਤ ਕਰਨ, ਅਤੇ ਲਾਹੇਵੰਦ ਸੰਪਰਕ ਬਣਾਉਣ ਵਿਚ ਸਹਾਇਤਾ ਕੀਤੀ ਹੈ।