ਪੰਜਾਬੀ ਨੌਜਵਾਨ ਦਾ ਮਨੀਲਾ ਵਿੱਚ ਕਤਲ, ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਲਈ ਲਗਾਈ ਗੁਹਾਰ

TeamGlobalPunjab
2 Min Read

ਬਰਨਾਲਾ (ਵਿਨੀਤ ਸ਼ਰਮਾ) :  ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੇ ਇੱਕ ਨੌਜਵਾਨ ਨੂੰ ਮਨੀਲਾ (ਫਿਲਪੀਨ) ਵਿੱਚ ਗੋਲੀ ਮਾਰ ਕੇ ਕਤਲ ਕਰਨ ਦੀ ਦੁੱਖਦਾਈ ਖ਼ਬਰ ਹੈ।  ਮ੍ਰਿਤਕ ਨੌਜਵਾਨ ਪ੍ਰਗਟ ਸ਼ਰਮਾ (35 ਸਾਲ) ਕਰੀਬ 12 ਸਾਲ ਪਹਿਲਾਂ ਫਿਲਪੀਨ ਵਿੱਚ ਨੌਕਰੀ ਲਈ ਗਿਆ ਸੀ ਅਤੇ ਉਸਨੇ ਫਿਲਪੀਨ ਦੀ ਹੀ ਇੱਕ ਲੜਕੀ ਨਾਲ ਵਿਆਹਿਆ ਕਰਵਾਇਆ ਸੀ। ਮ੍ਰਿਤਕ ਨੌਜਵਾਨ ਫਾਇਨਾਂਸ ਦਾ ਕੰਮ ਕਰਦਾ ਸੀ।

 

ਮਿਲੀ ਜਾਣਕਰੀ ਅਨੁਸਾਰ ਜਦੋ ਪਰਗਟ ਕੰਮ ‘ਤੇ ਜਾ ਰਿਹਾ ਸੀ ਤਾਂ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਪ੍ਰਗਟ ਨੂੰ ਮਾਰ ਦਿੱਤਾ। ਉਸ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਫਿਲਪੀਨ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਅਤੇ ਭੈਣ ਨੇ ਦੱਸਿਆ ਕਿ ਉਸਦਾ ਭਰਾ ਪ੍ਰਗਟ ਸ਼ਰਮਾ ਸਾਲ 2008 ਵਿਚ ਫਿਲਪੀਨ ਗਿਆ ਸੀ। ਜਿੱਥੋਂ ਉਹ 2012 ਵਿਚ ਪਿੰਡ ਵਾਪਸ ਆਇਆ ਸੀ ਅਤੇ ਫਿਰ ਫਿਲਪੀਨ ਚਲਾ ਗਿਆ। ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਸਦੇ ਦੋ ਲੜਕੇ ਹਨ।

 

ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਫਾਇਨਾਂਸ ਦਾ ਕੰਮ ਕਰਦਾ ਸੀ। ਜਿਥੇ ਅੱਜ ਉਹ ਆਪਣੇ ਕੰਮ ‘ਤੇ ਜਾਣ ਲਈ ਘਰੋਂ ਗਿਆ ਅਤੇ ਕੁਝ ਲੋਕਾਂ ਨੇ ਉਸ ਨੂੰ ਰਸਤੇ ‘ਚ ਹੀ ਗੋਲੀਆਂ ਮਾਰ ਦਿੱਤੀਆਂ। ਜਿਸਦੇ ਬਾਅਦ ਉਸਨੂੰ ਇੱਕ ਭਾਰਤੀ ਵਿਅਕਤੀ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ। ਉਹਨਾਂ ਨੇ ਭਾਰਤ ਸਰਕਾਰ ਅਤੇ ਫਿਲਪੀਨ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

Share This Article
Leave a Comment