ਪੰਜਾਬ ਯੂਥ ਕਾਂਗਰਸ ਦੇ ਲੀਡਰ ਪਹੁੰਚੇ ਦਿੱਲੀ, ਸੰਸਦ ਦਾ ਘਿਰਾਓ ਕਰਨ ਤੋਂ ਪਹਿਲਾਂ ਹੀ ਪੁਲਿਸ ਨੇ ਚੁੱਕਿਆ

TeamGlobalPunjab
1 Min Read

ਨਵੀਂ ਦਿੱਲੀ : ਖੇਤੀਬਾੜੀ ਬਿੱਲਾਂ ਖਿਲਾਫ ਯੂਥ ਕਾਂਗਰਸ ਵੱਲੋਂ ਸੰਸਦ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ। ਪੰਜਾਬ ਯੂਥ ਕਾਂਗਰਸ ਦੇ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਬਿੱਲ ਦੇ ਖਿਲਾਫ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਆਪਣੇ ਸਾਥੀਆਂ ਗੁਰਜੋਤ ਢੀਂਡਸਾ, ਰੂਬੀ ਗਿੱਲ, ਚੁਸਪਿੰਦਰ ਚਹਿਲ, ਅੰਗਦ ਦੱਤਾ, ਅਦਿੱਤਿਆ ਦੱਤੀ, ਦਵਿੰਦਰ ਛਾਜਲੀ, ਸਮੇਤ ਕਈ ਵਰਕਰਾਂ ਨੂੰ ਗ੍ਰਿਫਤਾਰ ਕਿੱਤਾ। ਦਿੱਲੀ ਪੁਲਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਮੰਦਿਰ ਮਾਰਗ ਪੁਲਿਸ ਸਟੇਸ਼ਨ ਲਿਆਂਦਾ।

ਇਸ ਤੋਂ ਪਹਿਲਾਂ ਯੂਥ ਕਾਂਗਰਸ ਨੇ ਟਰੈਕਟਰ ਰੈਲੀ ਵੀ ਕੱਢੀ ਸੀ ਅਤੇ ਦਿੱਲੀ ਵਿਚ ਸੰਸਦ ਤੱਕ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਅੰਬਾਲਾ ਬੈਰੀਅਰ ‘ਤੇ ਹੀ ਰੋਕ ਲਿਆ ਸੀ।

ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਅਸੀਂ ਬੀਤੇ ਦਿਨੀਂ ਰੋਸ ਜ਼ਾਹਰ ਕਰਨ ਦੇ ਲਈ ਟਰੈਕਟਰ ‘ਤੇ ਆ ਰਹੇ ਸੀ ਪਰ ਉਨ੍ਹਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਗਿਆ। ਪਰ ਜਦੋਂ ਅਸੀਂ ਦਿੱਲੀ ਵਿੱਚ ਇਸ ਬਿਲ ਦਾ ਵਿਰੋਧ ਕਰਨ ਆਏ ਹਾਂ ਤਾਂ ਪੁਲਿਸ ਸਾਡੇ ਨਾਲ ਧੱਕਾ ਮੁੱਕੀ ਕਰ ਰਹੀ ਹੈ। ਅਸੀਂ ਕਿਸਾਨਾਂ ਦੀ ਆਵਾਜ਼ ਲਗਾਤਾਰ ਉਠਾਉਂਦੇ ਰਹਾਂਗੇ ਅਜਿਹੀ ਕਾਰਵਾਈਆਂ ਨਾਲ ਅਸੀਂ ਦੱਬਣ ਵਾਲੇ ਨਹੀਂ ਹਾਂ।

Share This Article
Leave a Comment