ਲੱਖਾਂ ਦਾ ਖਰਚਾ ਕਰਵਾ ਕੇ ਵਿਦੇਸ਼ ਜਾ ਮੁੱਕਰੀ ਨੂੰਹ, ਪਤੀ ਤੇ 12 ਸਾਲਾ ਪੁੱਤਰ ਨੂੰ ਵੀ ਭੁੱਲੀ

Prabhjot Kaur
2 Min Read

ਤਰਨਤਾਰਨ: ਇੱਕ ਪਾਸੇ ਜਿੱਥੇ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਕਾਰਨ ਵਿਦੇਸ਼ ਜਾਣ ਨੂੰ ਕਾਹਲੀ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਿਦੇਸ਼ ਭੇਜਣ ਦੇ ਨਾਂ ਤੇ ਮਾਰੀ ਗਈ ਠੱਗੀਆਂ ਦੇ ਮਾਮਲੇ ਵੱਧ ਰਹੇ ਹਨ। ਜੇਕਰ ਅਜਿਹੀ ਠੱਗੀ ਕੋਈ ਆਪਣਾ ਹੀ ਮਾਰ ਜਾਵੇ ਤਾਂ ਪੂਰੀ ਦੁਨੀਆ ਤੋਂ ਵਿਸ਼ਵਾਸ ਉੱਠ ਜਾਂਦਾ ਹੈ। ਅਜਿਹਾ ਹੀ ਘਟਨਾ ਜ਼ਿਲ੍ਹਾ ਤਰਨਤਾਰਨ ਦੇ ਨਿਰੰਜਨ ਸਿੰਘ ਨਾਲ ਵਾਪਰਿਆ ਹੈ, ਜਿੱਥੇ ਕਿਸੇ ਹੋਰ ਨੇ ਨਹੀਂ ਸਗੋਂ ਉਹਨਾਂ ਨਾਲ ਆਪਣੀ ਹੀ ਨੂੰਹ ਨੇ 48 ਲੱਖ ਦੀ ਠੱਗੀ ਮਾਰੀ।

ਠੱਗੀ ਦਾ ਸ਼ਿਕਾਰ ਹੋਏ ਨਿਰੰਜਨ ਸਿੰਘ ਦਾ ਕਹਿਣਾ ਹੈ ਕਿ 12 ਸਾਲ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਗੁਰਮੀਤ ਸਿੰਘ ਦਾ ਵਿਆਹ ਯੁਵਰਾਜ ਕੌਰ ਨਾਲ ਕਰਵਾਇਆ ਸੀ ਤੇ ਵਿਆਹ ਤੋਂ ਬਾਅਦ ਯੁਵਰਾਜ ਤੇ ਗੁਰਮੀਤ ਦਾ ਸੁਪਨਾ ਵਿਦੇਸ਼ ਜਾਣ ਦਾ ਸੀ। ਇਸ ਸੁਫਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਯੁਵਰਾਜ ਕੌਰ ਨੂੰ ਆਸਟ੍ਰੇਲੀਆ ਭੇਜਣ ‘ਤੇ 48 ਲੱਖ ਵੀ ਖਰਚ ਦਿੱਤਾ ਤੇ ਅੱਜ ਜਦੋਂ ਯੁਵਰਾਜ ਨੂੰ ਪੀ.ਆਰ. ਮਿਲੀ ਤਾਂ ਉਹ 48 ਲੱਖ ਤਾਂ ਦੂਰ ਆਪਣੇ ਪਤੀ ਤੇ ਪੁੱਤਰ ਨੂੰ ਵੀ ਭੁੱਲ ਬੈਠੀ। ਹੁਣ ਉਸ ਨੇ ਪਰਿਵਾਰ ਦਾ ਫੋਨ ਚੁੱਕਣਾ ਤੱਕ ਵੀ ਬੰਦ ਕਰ ਦਿੱਤਾ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਜਮੀਨ ਤੇ ਗਹਿਣੇ ਧਰ ਕੇ 48 ਲੱਖ ਦਾ ਹਿੱਲਾ ਵਸੀਲਾ ਕੀਤਾ ਸੀ ਤੇ ਆਸ ਸੀ ਕਿ ਜਿੰਦਗੀ ‘ਚ ਕੁਝ ਬਦਲਾਅ ਆਵੇਗਾ, ਪਰ ਬਦਲਾਅ ਦੀ ਥਾਂ ਸਾਰਾ ਪਰਿਵਾਰ ਹੀ ਉੱਜੜ ਹੀ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਥਾਣਿਆ ਕਚਿਹਰੀਆਂ ਦੇ ਚੱਕਰ ਕੱਟਣ ਤੋਂ ਬਾਅਦ ਉਹਨਾਂ ਦੀ ਨੂੰਹ ਯੁਵਰਾਜ ਤੇ ਉਸਦੇ ਪਿਤਾ ਯਾਦਵਿੰਦਰ ਤੇ ਮਾਮਾ ਸੱਜਣ ਸਿੰਘ ਦੇ ਖਿਲਾਫ ਮਾਮਲਾ ਤਾ ਦਰਜ ਹੋ ਗਿਆ ਪਰ ਅੱਗੇ ਹੋਰ ਕੋਈ ਕਾਰਵਾਈ ਨਹੀਂ ਹੋ ਸਕੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment