ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਵਾਦਾਂ ‘ਚ ਘਿਰ ਗਏ ਹਨ। ਲੁਧਿਆਣਾ ‘ਚ ਇੱਕ ਮਹਿਲਾਂ ਨੇ ਸਿਮਰਜੀਤ ਬੈਂਸ ‘ਤੇ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ। ਮਹਿਲਾਂ ਨੇ ਦਾਅਵਾ ਕੀਤਾ ਹੈ ਕਿ ਬੈਂਸ ਨੇ ਜ਼ਾਇਦਾਦ ਦਾ ਕੋਈ ਮਸਲਾ ਹੱਲ ਕਰਵਾਉਣ ਨੂੰ ਲੈ ਕੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ।
ਇਸ ਦੀ ਸ਼ਿਕਾਇਤ ਮਹਿਲਾਂ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਕੀਤੀ ਹੈ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਸ਼ਿਕਾਇਤ ਰੂਰਲ ਜੁਆਇੰਟ ਕਮਿਸ਼ਨਰ ਨੂੰ ਮਾਰਕ ਕਰ ਦਿੱਤੀ ਹੈ। ਜਿਸ ਤੋ਼ ਬਾਅਦ ਸਿਮਰਜੀਤ ਬੈਂਸ ਵਿਵਾਦਾਂ ‘ਚ ਆਏ ਹਨ।
ਮਹਿਲਾ ਦੇ ਬਿਆਨਾਂ ਮੁਤਾਬਕ ਉਹਨਾਂ ਦਾ ਝਗੜਾ ਪ੍ਰਾਪਰਟੀ ਡੀਲਰ ਸੁਖਚੈਨ ਸਿੰਘ ਨਾਲ ਚੱਲ ਰਿਹਾ ਸੀ ਜਿਸ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੋਂ ਪ੍ਰਾਪਰਟੀ ਸਬੰਧੀ ਪੈਸੇ ਹੌਲੀ ਹੌਲੀ ਵਾਪਸ ਕਰਨ ਦੀ ਗੱਲ ਕਹੀ ਸੀ। ਪੀੜਤਾ ਦਾ ਪਤੀ ਪਹਿਲਾਂ ਹੀ ਮਰ ਚੁੱਕਾ ਹੈ। ਹੁਣ ਮਹਿਲਾ ਨੇ ਪੁਲਿਸ ਨੂੰ ਬੈਂਸ ਖਿਲਾਫ਼ ਸ਼ਿਕਾਇਤ ਦੇ ਕੇ ਮਦਦ ਦੀ ਗੁਹਾਰ ਲਾਈ ਹੈ। ਹਾਲਾਂਕਿ ਪੁਲਿਸ ਹਾਲੇ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।