Louis Vuitton ਦਾ ਪਹਿਲਾ ਸਿੱਖ ਮਾਡਲ ਬਣ ਕੇ ਕਰਨਜੀ ਸਿੰਘ ਗਾਬਾ ਨੇ ਰੱਚਿਆ ਇਤਿਹਾਸ

Rajneet Kaur
2 Min Read

ਨਿਊਜ਼ ਡੈਸਕ: ਕਰਨਜੀ ਗਾਬਾ ਨੇ 2022 ਵਿੱਚ ਲੂਈ ਵਿਟੌਨ ਲਈ ਰਨਵੇਅ ‘ਤੇ ਚੱਲਣ ਵਾਲਾ ਪਹਿਲਾ  ਸਿੱਖ ਮਾਡਲ ਬਣ ਕੇ ਇਤਿਹਾਸ ਰਚਿਆ ਹੈ। ਜਿਥੇ ਅੱਜਕਲ ਸਾਰੇ ਸਿੱਖੀ ਸਰੂਪ ਤੋਂ ਦੂਰ ਹੁੰਦੇ ਜਾ ਰਹੇ ਨੇ ਉਥੇ ਹੀ ਗਾਬਾ ਨੇ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਦੂਰ ਦੂਰ ਤੱਕ ਲਿਜਾਣਾ ਚਾਹਿਆ ਹੈ। ਉਹ ਚਾਹੁੰਦਾ ਹੈ ਕਿ ਸਿੱਖ ਧਰਮ ਬਾਰੇ ਸਾਰਿਆ ਨੂੰ ਜਾਗਰੂਕ ਕਰ ਸਕੇ। ਮਾਡਲ ਤੋਂ ਪਹਿਲਾਂ ਕਰਨਜੀ ਸਿੰਘ ਗਾਬਾ ਫਿਲਮ ਮੇਕਰ ਸੀ। ਕਰਨਜੀ ਆਪਣੇ-ਆਪ ਨੂੰ ਇਕ ਕਹਾਣੀਕਾਰ ਵਜੋਂ ਦੇਖਦਾ ਹੈ ।ਉਹ ਲੋਕਾਂ ਨੂੰ ਸਿੱਖ ਧਰਮ ਬਾਰੇ ਕਹਾਣੀਆਂ ਸੁਣਾਉਣਾ ਪਸੰਦ ਕਰਦਾ ਹੈ।

ਕਰਨਜੀ ਸਿੰਘ ਗਾਬਾ ਇਕ ਸਿੱਖ ਵਜੋਂ ਨਹੀਂ ਸਗੋਂ ਰਿਫਿਊਜੀ ਸਿੱਖ ਵਜੋਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ।ਅਫਗਾਨਿਸਤਾਨ ਬਾਰੇ ਜੋ ਕੁਝ ਵੀ ਲੋਕਾਂ ਨੇ ਸੁਣਿਆ ਹੈ ਉਹ ਸਿਰਫ ਅੱਤਵਾਦ ਨਾਲ ਸਬੰਧਿਤ ਹੈ।ਦਸ ਦਈਏ ਕਿ ਪਹਿਲੀ ਵਾਰ ਕਰਨਜੀ ਸਿੰਘ 2022 ‘ਚ ਇਕ ਫੈਸ਼ਨ ਕੈਂਪੇਨ ‘ਚ ਦਿਖਾਈ ਦਿਤਾ ਸੀ।ਕੈਂਪੇਨਸ ‘ਚ ਸਿੱਖਾਂ ਨੂੰ ਆਪਣੀ ਦਾੜ੍ਹੀ ਕੱਟਣ ਜਾਂ ਫਿੱਟ ਹੋਣ ਲਈ ਆਪਣੇ ਆਪ ਨੂੰ ਬਦਲਣ ਲਈ ਕਿਹਾ ਜਾਂਦਾ ਹੈ ਪਰ ਕਰਨਜੀ ਸਿੰਘ ਨੇ ਪਹਿਲਾ ਹੀ ਸਪੱਸ਼ਟ ਕਰ ਦਿਤਾ ਸੀ ਕਿ ਉਹ ਆਪਣੇ ਆਪ ਨੂੰ ਨਹੀਂ ਬਦਲੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment