ਨਿਊਜ਼ ਡੈਸਕ : ਇਕ ਪਾਸੇ ਜਿਥੇ ਅੱਜ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ ਉਥੇ ਹੀ ਕੁਦਰਤ ਨੇ ਵੀ ਕਿਸਾਨਾਂ ਨੂੰ ਬੇਚੈਨ ਕਰ ਦਿੱਤਾ ਹੈ। ਸੂਬੇ ਅੰਦਰ ਹੋ ਰਹੀ ਬੇਮੌਸਮੀ ਬਰਸਾਤ ਕਰਨ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਦਰਅਸਲ ਅੱਜ ਆਲੂ ਦੀ ਫ਼ਸਲ ਬਿਲਕੁਲ ਪੱਕ ਗਈ ਹੈ ਅਤੇ ਉਸ ਦੀ ਪੁਟਾਈ ਹੋ ਰਹੀ ਹੈ। ਇਸ ਦੇ ਨਾਲ ਹੀ ਕਣਕ ਦੀ ਫ਼ਸਲ ਵੀ ਪੱਕ ਗਈ ਹੈ। ਜਿਸ ਕਾਰਨ ਹੁਣ ਇਨ੍ਹਾਂ ਦੋਵਾਂ ਹੀ ਫ਼ਸਲਾਂ ਲਈ ਬਰਸਾਤ ਠੀਕ ਨਹੀਂ ਹੈ।
ਇਧਰ ਦੂਜੇ ਪਾਸੇ ਇਨੀ ਦਿਨੀ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਕਰਫਿਊ ਲਗਾਇਆ ਗਿਆ ਹੈ ਜਿਸ ਕਾਰਨ ਲੋਕ ਆਪਣੇ ਹੀ ਘਰਾਂ ਵਿਚ ਕੈਦ ਹੋ ਗਏ ਹਨ। ਉਂਝ ਸਰਕਾਰ ਵਲੋਂ ਆਲੂਆਂ ਦੀ ਫ਼ਸਲ ਦੀ ਪਿੰਡ ਦੇ ਹੀ ਕਾਮਿਆਂ ਤੋਂ ਪੁਟਾਉਂਣ ਦੀ ਇਜ਼ਾਜਤ ਦਿਤੀ ਗਈ ਹੈ। ਅੱਜ ਕਰਫਿਊ ਦੌਰਾਨ ਜਿਥੇ ਲੋਕ ਘਰਾਂ ਵਿਚ ਬੰਦ ਹਨ ਉਥੇ ਹੀ ਪੰਜਾਬ ਪੁਲਿਸ ਦੇ ਜਵਾਨ ਮੀਂਹ ਵਿਚ ਵੀ ਆਪਣਾ ਫਰਜ਼ ਨਿਭਾ ਰਹੇ ਹਨ ਅਤੇ ਡਿਊਟੀ ਤੇ ਤੈਨਾਤ ਹਨ ।