ਚੰਡੀਗੜ੍ਹ: ਵਿਜੀਲੈਂਸ ਦੇ ਅਧਿਕਾਰੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਨਵੇਂ ਸਾਲ ‘ਤੇ ਨਵੇਂ ਫਰਮਾਨ ਜਾਰੀ ਕਰ ਦਿੱਤੇ ਹਨ। ਪੰਜਾਬ ਸਰਕਾਰ ਮੁਤਾਬਕ ਹੁਣ ਵਿਜੀਲੈਂਸ ਦੇ ਅਧਿਕਰੀ ਜੀਂਸ ਅਤੇ ਟੀ-ਸ਼ਰਟ ਨਹੀਂ ਪਹਿਨ ਸਕਦੇ। ਸਰਕਾਰ ਨੇ ਇਹ ਹੁਕਮ ਆਫਿਸ ‘ਚ ਬੈਠਣ ਵਾਲੇ ਅਧਿਕਾਰੀਆਂ ਲਈ ਜਾਰੀ ਕੀਤੇ ਹਨ।
ਹੁਣ ਹਰ ਰੈਂਕ ਦੇ ਅਫ਼ਸਰਾਂ ਨੂੰ ਆਫਿਸ ਵਿੱਚ ਫੌਰਮਲ ਡ੍ਰੈਸ ਪਹਿਨ ਕੇ ਹੀ ਆਉਣਾ ਹੋਵੇਗਾ। ਹਲਾਂਕਿ ਪੰਜਾਬ ਸਰਕਾਰ ਨੇ ਫੀਲਡ ‘ਚ ਕੰਮ ਕਰਨ ਵਾਲੇ ਵਿਜੀਲੈਂਸ ਦੇ ਕਰਮਚਾਰੀਆਂ ਅਤੇ ਅਫ਼ਸਰਾਂ ਨੂੰ ਇਹਨਾਂ ਹੁਕਮਾਂ ‘ਚ ਨਹੀਂ ਰੱਖਿਆ। ਫੀਲਡ ‘ਚ ਰਹਿਣ ਵਾਲੇ ਅਫ਼ਸਰ ਜਾਂ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਨੀਆਂ ਪੈਂਦੀਆਂ ਹਨ।
ਦਫ਼ਤਰ ਬਾਹਰੋਂ ਰਹਿਣ ਵਾਲੇ ਅਫ਼ਸਰਾਂ ਨੂੰ ਕਈ ਵਾਰ ਤਾਂ ਮੁਲਜ਼ਮਾਂ ਪਿੱਛੇ ਦੌੜਨਾਂ ਵੀ ਪੈਂਦਾ ਹੈ। ਇਸੇ ਲਈ ਫੀਲਡ ਵਰਕ ਵਾਲੇ ਅਫ਼ਸਰਾਂ ਨੂੰ ਛੱਡ ਕੇ ਬਾਕੀ ਸਾਰੇ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਦਫ਼ਤਰ ਵਿੱਚ ਡਿਊਟੀ ਦਿੰਦੇ ਹਨ ਉਹ ਹੁਣ ਦਫ਼ਤਰ ਵਿੱਚ ਜੀਂਸ ਜਾਂ ਟੀ-ਸ਼ਰਟ ਪਹਿਨ ਕੇ ਨਹੀਂ ਸਗੋਂ ਫੌਰਮਲ ਸੂਟ ਵਿੱਚ ਆਉਂਣਗੇ।