ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੱਦਿਆ ਗਿਆ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੁਣ 8 ਤੋਂ 11 ਨਵੰਬਰ ਤੱਕ ਹੋਵੇਗਾ। ਪਹਿਲਾਂ ਵਿਸ਼ੇਸ਼ ਇਜਲਾਸ ਨੂੰ ਇੱਕ ਦਿਨ ਲਈ 8 ਨਵੰਬਰ (ਸੋਮਵਾਰ) ਨੂੰ ਸੱਦਿਆ ਗਿਆ ਸੀ, ਪਰ ਹੁਣ ਇਸ ਦੇ ਸਮੇਂ ਵਿੱਚ ਵਾਧਾ ਕੀਤਾ ਗਿਆ ਹੈ।
ਅਨੇਕਾਂ ਵਿਧਾਨਕ ਕਾਰਜਾਂ/ਕਰਤੱਵਾਂ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ 15ਵੀਂ ਪੰਜਾਬ ਵਿਧਾਨ ਸਭਾ ਦਾ 16ਵਾਂ ਵਿਸ਼ੇਸ਼ ਇਜਲਾਸ ਹੁਣ 8 ਤੋਂ 11 ਨਵੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਵਿਸ਼ੇਸ਼ ਇਜਲਾਸ ਦੌਰਾਨ ਕਈ ਅਹਿਮ ਬਿੱਲ ਪਾਸ ਹੋਣ ਦੀ ਸੰਭਾਵਨਾ ਹੈ।