ਕੋਰੋਨਾ ਸੰਕਟ: ਪੰਜਾਬ ਸਰਕਾਰ ਵਲੋਂ ਵੀਕਐਂਡ ਲਾਕਡਾਊਨ ਸਣੇ ਹੋਰ ਸਖਤ ਪਾਬੰਦੀਆਂ ਦਾ ਐਲਾਨ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਕੈਬਿਨਟ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਸੁਨੀਲ ਜਾਖੜ ਨੇ ਵੀਕਐਂਡ ਲੈਕਡਾਊਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਪੰਜਾਬ ਵਿੱਚ 6 ਵਜੇ ਤੋਂ ਸਵੇਰ 5 ਵਜੇ ਤੱਕ ਨਾਇਕ ਕਰਫਿੳ ਰਹੇਗਾ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਦੁਕਾਨਾਂ 5 ਵਜੇ ਬੰਦ ਹੋਣਗੀਆਂ। ਉਨ੍ਹਾਂ ਕਿਹਾ ਹਫ਼ਤੇ ਦੇ ਅਖੀਰਲੇ ਦਿਨ ਯਾਨੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰੱਖੀ ਜਾਵੇਗੀ।

ਇਸ ਤੋਂ ਇਲਾਵਾ ਜਾਖੜ ਨੇ ਕਿਹਾ ਸੂਬੇ ਵਿੱਚ 250 ਤੋਂ 300 ਟਨ ਆਕਸੀਜਨ ਦੀ ਲੋੜ ਹੈ ਪਰ ਕੇਂਦਰ ਵੱਲੋ 1.3 ਟਨ ਆਕਸੀਜਨ ਮਿਲਦੀ ਸੀ ਜਿਸ ਨੂੰ ਵੱਧਾ ਕਿ 1.4 ਟਨ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਫ਼ਿਲਹਾਲ ਵੀ ਆਕਸੀਜਨ ਦੀ ਕਮੀ ਹੈ ਜੋ ਕੇਂਦਰ ਵੱਲੋ ਆਕਸੀਜਨ ਮਿਲਦੀ ਹੈ ਉਹਨਾਂ ਵੀ ਹਰਿਆਣੇ ਵਿੱਚ ਖੜੀ ਹੈ, ਹਾਲੇ ਤੱਕ ਵੀ ਪੰਜਾਬ ਨਹੀਂ ਪਹੁੰਚ ਸਕੀ ।

Share This Article
Leave a Comment