ਪਨਸਪ ਨੂੰ ਪੈ ਗਈ ਤਰੱਕੀਆਂ ਦੀ !

TeamGlobalPunjab
1 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਕੋਵਿਡ- 19 ਦੀ ਭਿਆਨਕ ਮਹਾਂਮਾਰੀ ਕਾਰਨ ਜਿੱਥੇ ਪੰਜਾਬ ਸਰਕਾਰ ਨੇ ਪੂਰੀ ਤਾਕਤ ਇਸ ਮਹਾਮਾਰੀ ਦੇ ਖਾਤਮੇ ਲਈ ਝੋਕ ਦਿੱਤੀ ਹੈ ਉਥੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਅਦਾਰੇ ਪਨਸਪ ਨੇ ਆਪਣੇ ਅਧਿਕਾਰੀਆਂ ਦੀਆਂ ਤਰੱਕੀਆਂ ਨੂੰ ਮੁੱਖ ਮੁੱਦਾ ਬਣਾ ਲਿਆ ਹੈ। ਸਮਾਂ ਤਾਂ ਇਹ ਮੰਗ ਕਰਦਾ ਹੈ ਕਿ ਪਨਸਪ ਦੇ ਅਧਿਕਾਰੀ ਤੇ ਕਰਮਚਾਰੀ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਿੱਚ ਪੂਰੀ ਮੱਦਦ ਕਰਨ ਪਰ ਪਨਸਪ ਦੇ ਪ੍ਰਬੰਧਕ ਹੋਰ ਹੀ ਪਾਸੇ ਤੁਰ ਪਏ ਹਨ। ਹਾਲ ਹੀ ਵਿੱਚ ਪੱਤਰ ਜਾਰੀ ਕਰਕੇ ਪਨਸਪ ਦੇ ਅੱਧਾ ਦਰਜਨ ਅਧਿਕਾਰੀਆਂ ਦੀਆਂ ਪਦ ਉਨਤੀਆਂ ਕੀਤੀਆਂ ਗਈਆਂ ਹਨ।
ਪਨਸਪ ਦੇ ਜਨਰਲ ਮੈਨੇਜਰ ਨੇ ਹਾਲ ਹੀ ਵਿੱਚ ਆਦੇਸ਼ ਜਾਰੀ ਕਰਕੇ 5 ਸੀਨੀਅਰ ਆਡੀਟਰਾਂ ਨੂੰ ਉੱਪ ਜ਼ਿਲ੍ਹਾ ਮੈਨੇਜਰ( ਲੇਖਾ) ਪਦਉਨਤ ਕੀਤਾ ਹੈ ਜਦਕਿ ਇੱਕ ਅਧਿਕਾਰੀ ਦੀ ਬਦਲੀ ਕੀਤੀ ਹੈ। ਇਨ੍ਹਾਂ ਆਦੇਸ਼ਾਂ ਬਾਰੇ ਪਨਸਪ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਹੀ ਚਰਚਾ ਹੈ ਕਿ ਇਹ ਸਮਾਂ ਤਰੱਕੀਆਂ ਦਾ ਨਹੀਂ ਸਗੋਂ ਲੋਕ ਸੇਵਾ ਲਈ ਸਮਰਪਿਤ ਹੋਣਾ ਚਾਹੀਦਾ ਹੈ।

Share This Article
Leave a Comment