ਜ਼ਿਲ੍ਹਾ ਰੂਪਨਗਰ ਰਿਹਾ ਸਭ ਤੋਂ ਅੱਗੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ । 12ਵੀਂ ਜਮਾਤ ਦੇ ਕੁੱਲ 292663 ਵਿਦਿਆਰਥੀਆਂ ਵਿੱਚੋਂ 282349 ਵਿਦਿਆਰਥੀ ਪਾਸ ਐਲਾਨੇ ਗਏ ਹਨ, ਜਿਨ੍ਹਾਂ ਦੀ ਪਾਸ ਫ਼ੀਸਦੀ 96.48 ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਜਦੋਂ ਹਾਲਾਤ ਸੁਖਾਵੇਂ ਹੋਣਗੇ ਤਾਂ ਜਿਹੜੇ ਬੱਚੇ ਆਫਲਾਈਨ ਪੇਪਰ ਦੇਣਾ ਚਾਹੁੰਣਗੇ, ਉਹ ਆਪਣੇ ਪੇਪਰ ਦੇ ਸਕਣਗੇ । 22,175 ਪ੍ਰੀਖਿਆਰਥੀ 90 ਫ਼ੀਸਦੀ ਤੋਂ ਉੱਪਰ ਅੰਕ ਲੈਣ ਵਿਚ ਸਫਲ ਰਹੇ ਹਨ ।
ਵਿਦਿਆਰਥੀ ਕੱਲ੍ਹ ਨੂੰ ਬੋਰਡ ਦੀ ਵੈਬਸਾਈਟ ਉਤੇ ਆਪਣਾ ਨਤੀਜਾ ਦੇਖ ਸਕਣਗੇ । ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਸ਼੍ਰੇਣੀ ਦੀ ਓਪਨ ਸਕੂਲ ਪ੍ਰੀਖਿਆ ਦਾ ਨਤੀਜਾ 92.75 ਫ਼ੀਸਦੀ ਰਿਹਾ।
12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2021 ਕਾਮਰਸ ਗਰੁੱਪ ਦਾ ਪਾਸ ਫ਼ੀਸਦੀ 94.87 ਰਿਹਾ।
ਹਿਊਮੈਨਟੀਜ ਗਰੁੱਪ ਦਾ ਪਾਸ ਫ਼ੀਸਦੀ 97.10 ਰਿਹਾ, ਇਸੇ ਤਰ੍ਹਾਂ ਸਾਇੰਸ ਗਰੁੱਪ ਦਾ ਪਾਸ ਨਤੀਜਾ 94 ਫ਼ੀਸਦੀ ਰਿਹਾ।
ਵੋਕੇਸ਼ਨਲ ਗਰੁੱਪ ਦਾ ਨਤੀਜਾ 98.51 ਫ਼ੀਸਦੀ ਪਾਸ ਰਿਹਾ ।
ਪੰਜਾਬ ਦੇ ਜ਼ਿਲ੍ਹਾਵਾਰ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਰੂਪਨਗਰ ਮੋਹਰੀ ਰਿਹਾ। ਪਾਸ ਫ਼ੀਸਦੀ ਵਿਚ ਰੂਪ ਨਗਰ ਜ਼ਿਲ੍ਹਾ 99.57 ਫ਼ੀਸਦੀ ਨਾਲ ਪਹਿਲੇ ਸਥਾਨ ‘ਤੇ ਰਿਹਾ ।