ਪੰਜਾਬ ‘ਚ Omicron ਦੇ ਪਹਿਲੇ ਮਾਮਲੇ ਦੀ ਹੋਈ ਪੁਸ਼ਟੀ

TeamGlobalPunjab
1 Min Read

ਨਵਾਂਸ਼ਹਿਰ: ਸੂਬੇ ਵਿੱਚ ਓਮੀਕਰੋਨ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਈ ਹੈ। ਮਰੀਜ਼ ਸਪੇਨ ਤੋਂ ਭਾਰਤ ਆਇਆ ਹੈ। ਪਟਿਆਲਾ ਦੀ ਕੋਵਿਡ ਜੇਨਿਮ ਸੀਕਵੈਂਸੀ ਲੈਬ ਨੇ ਓਮੀਕਰੋਨ ਪਾਜ਼ੀਟਿਵ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ 4 ਦਸੰਬਰ ਨੂੰ ਜ਼ਿਲ੍ਹੇ ਦੇ ਮੁਕੰਦਪੁਰ ਬਲਾਕ ਦੇ ਚੱਕ ਰਾਮੂ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ।

ਵਿਅਕਤੀ ਦੇ ਆਉਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਕਿ ਪਹਿਲਾਂ 12 ਦਸੰਬਰ ਨੂੰ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਪੀੜਤ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦੇ ਨਮੂਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਤਾਂ ਜੋ ਓਮੀਕਰੋਨ ਦੀ ਪੁਸ਼ਟੀ ਕੀਤੀ ਜਾ ਸਕੇ। ਉਹਨਾਂ ਨੇ ਦੱਸਿਆ ਕਿ ਪਟਿਆਲਾ ਲੈਬ ਨੇ ਓਮੀਕਰੋਨ ਦੀ ਪੁਸ਼ਟੀ ਕੀਤੀ ਹੈ।

ਉਥੇ ਹੀ ਰਾਹਤ ਦੀ ਖ਼ਬਰ ਇਹ ਹੈ ਕਿ ਹੁਣ ਜਦੋਂ ਮਰੀਜ਼ ਦੀ ਫਿਰ ਤੋਂ ਸੈਪਲਿੰਗ ਕੀਤੀ ਗਈ ਤਾਂ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਤੇ ਵਿਅਕਤੀ ਪੂਰੀ ਤਰ੍ਹਾਂ ਸਿਹਤਮੰਦ ਹੈ।

Share this Article
Leave a comment