ਚੰਡੀਗੜ੍ਹ: ਪੰਜਾਬ ਵਿੱਚ ਖੇਤੀ ਕਾਨੂੰਨ ਖਿਲਾਫ਼ ਕਿਸਾਨ ਜਥੇਬੰਦੀਆਂ ਲਗਾਤਾਰ ਨਿੱਤਰੀਆਂ ਹੋਈਆਂ ਹਨ। ਕੇਂਦਰ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਨ ਲਈ ਕਿਸਾਨਾਂ ਨੇ ਰੇਲ ਟਰੈਕ ਪਿਛਲੇ 17 ਦਿਨਾਂ ਤੋਂ ਜਾਮ ਕੀਤੇ ਹੋਏ ਹਨ। ਜਿਸ ਤਹਿਤ ਸੂਬੇ ਦਾ ਸੰਪਰਕ ਦੇਸ਼ ਨਾਲੋਂ ਰੇਲ ਰਾਹੀਂ ਟੁੱਟ ਗਿਆ ਹੈ।
ਇਸ ਅੰਦੋਲਨ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੋਲਾ ਥੋੜ ਦਾ ਕਾਰਨ ਦੱਸਦੇ ਹੋਏ ਮਾਲ ਗੱਡੀਆਂ ਨੂੰ ਰਾਹ ਦੇਣ ਲਈ ਅਪੀਲ ਕੀਤੀ ਸੀ। ਸਰਕਾਰ ਨੇ ਕਿਹਾ ਕਿ ਥਰਮਲ ਪਾਵਰ ਪਲਾਂਟਾਂ ਕੋਲ ਬਿਜਲੀ ਪੈਦਾ ਕਰਨ ਲਈ ਦੋ ਤੋਂ ਤਿੰਨ ਦਾ ਹੀ ਕੋਲਾ ਬਚਿਆ ਹੈ।
ਪਰ ਹੁਣ ਪਾਵਰਕੌਮ ਨੇ ਸਰਕਾਰ ਦੇ ਇਹਨਾਂ ਅੰਕੜਿਆ ਦੇ ਉਲਟ ਨਵੇਂ ਤੱਥ ਪੇਸ਼ ਕੀਤੇ ਹਨ। ਪਾਵਰਕੌਮ ਨੇ ਕੋਲੇ ਦੀ ਘਾਟ ਨੂੰ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਦੋ ਹਫ਼ਤੇ ਕੋਲਾ ਦਾ ਕੋਈ ਸੰਕਟ ਨਹੀਂ ਹੈ। ਪਾਵਰਕੌਮ ਕੋਲ 10 ਤੋਂ 12 ਦਿਨ ਦਾ ਕੋਲਾ ਪ੍ਰਾਪਤ ਮਾਤਰਾ ਵਿੱਚ ਹੈ। ਇਸ ਦੀ ਜਾਣਕਾਰੀ ਪਾਵਰਕੌਮ ਦੇ ਡਾਇਰੈਕਟਰ ਡੀ.ਆਈ.ਐਸ. ਗਰੇਵਾਲ ਨੇ ਦਿੱਤੀ ਹੈ।