ਚੰਡੀਗੜ੍ਹ: ਪੰਜਾਬ ਪੁਲਿਸ ਨੇ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤੱਕ ਦੀਆਂ 1870 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਹੋਵੇਗੀ। ਇਸ ਦੇ ਨਾਲ ਹੀ ਲੋਕਾਂ ਦੀ ਮਦਦ ਲਈ ਇਕ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ।
ਉਮੀਦਵਾਰ ਸਬ ਇੰਸਪੈਕਟਰ ਦੀ ਪੋਸਟ ਲਈ 7 ਫਰਵਰੀ ਤੋਂ 28 ਫਰਵਰੀ 2023 ਤੇ ਕਾਂਸਟੇਬਲ ਦੀ ਪੋਸਟ ਲਈ 15 ਫਰਵਰੀ ਤੋਂ 8 ਮਾਰਚ 2023 ਤੱਕ ਅਪਲਾਈ ਕਰ ਸਕਦੇ ਹਨ। ਦੱਸ ਦਈਏ ਕਿ ਸਬ-ਇੰਸਪੈਕਟਰ ਲਈ ਘੱਟੋ-ਘੱਟ ਗ੍ਰੈਜੂਏਸ਼ਨ ਜ਼ਰੂਰੀ ਹੈ ਜਦਕਿ ਕਾਂਸਟੇਬਲ ਦੀ ਭਰਤੀ ਲਈ ਘੱਟੋ-ਘੱਟ 12ਵੀਂ ਪਾਸ ਹੋਣਾ ਲਾਜ਼ਮੀ ਹੈ।
ਨੌਜਵਾਨਾਂ ਨੂੰ ਪੋਸਟ ਲਈ ਅਪਲਾਈ ਪੰਜਾਬ ਪੁਲਿਸ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਕਰਨਾ ਪਵੇਗਾ। ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਨੰਬਰ 02261306245 ਜਾਰੀ ਕੀਤਾ ਗਿਆ ਹੈ। ਕਾਂਸਟੇਬਲ ਦਾ 39-12-2020 ਦੇ ਪੇਅ ਸਕੇਲ ਮੁਤਾਬਕ 19,900 ਪ੍ਰਤੀ ਮਹੀਨਾ ਮਿਲੇਗਾ। 18 ਸਾਲ ਤੋਂ 28 ਸਾਲ ਤੱਕ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ।
ਪੰਜਾਬ ਪੁਲਿਸ ਭਰਤੀ
ਪੰਜਾਬ ਪੁਲਿਸ ਦੇ ਜ਼ਿਲ੍ਹਾ ਪੁਲਿਸ ਕਾਡਰ ਅਤੇ ਆਰਮਡ ਪੁਲਿਸ ਕਾਡਰ ਵਿੱਚ ਸਬ-ਇੰਸਪੈਕਟਰ ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ।#PunjabPoliceRecruitment pic.twitter.com/U2nFuWqXVm
— Punjab Police India (@PunjabPoliceInd) January 31, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.