ਚੰਡੀਗੜ੍ਹ : ਪੰਜਾਬ ਪੁਲਿਸ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਆ ਗਿਆ ਹੈ। ਪੰਜਾਬ ਪੁਲਿਸ ਸਬ ਇੰਸਪੈਕਟਰ ਰੈਂਕ ਲਈ ਭਰਤੀ ਕਰਨ ਜਾ ਰਹੀ ਹੈ। ਇਸ ਭਰਤੀ ਲਈ ਫਾਰਮ ਆਨਲਾਈਨ ਭਰੇ ਜਾਣਗੇ ਜੋ ਅੱਜ ਯਾਨੀ 6 ਜੁਲਾਈ 2021 ਨੂੰ ਸ਼ਾਮ 4 ਵਜੇ ਤੋਂ ਸ਼ੁਰੂ ਹੋ ਜਾਣਗੇ। ਫਾਰਮ ਭਰਨ ਦੀ ਆਖਰੀ ਮਿਤੀ 27 ਜੁਲਾਈ 2021 ਤੈਅ ਕੀਤੀ ਗਈ ਹੈ। ਇਹ ਭਰਤੀ ਸਿੱਧਾ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਵਿਭਾਗ ਲਈ ਹੋਵੇਗੀ।
The link for detailed application form for the recruitment of Sub Inspectors is on Punjab Police website, it will go live at 4pm today.
Link: https://t.co/Q00DjwOH53#PunjabPoliceRecruitment2021 pic.twitter.com/4KGqYx7TJY
— Punjab Police India (@PunjabPoliceInd) July 6, 2021
ਦੱਸ ਦਈਏ 21 ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਕਾਂਸਟੇਬਲ ਭਰਤੀ 2021 ਦੇ ਸਬੰਧੀ ਸਰਕਾਰ ਦੇ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਟਵੀਟ ਕਰ ਲਿਖਿਆ ਸੀ ਕਿ, ‘ਪੰਜਾਬ ਪੁਲਿਸ ਦੇ ਜ਼ਿਲ੍ਹਾਂ ਕੇਡਰ ਤੇ ਆਰਮਡ ਕੇਡਰ ’ਚ ਕੁੱਲ 4362 ਕਾਂਸਟੇਬਲ ਅਹੁਦਿਆਂ ’ਤੇ ਭਰਤੀ ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।’
Happy to announce recruitment of a total of 4362 Constables with 2016 in District Cadre and 2346 in Armed Cadre of Punjab Police.
Application Forms will go live in mid-July 2021.
OMR based MCQ Written Test on 25-26th September, 2021. (1/2)
— Capt.Amarinder Singh (@capt_amarinder) June 21, 2021