ਹਵਲਦਾਰ ਦੀ ਸਿੱਧੂ ਨੂੰ ਚੁਣੌਤੀ, ਤੁਸੀ ਮੈਨੂੰ ਦਬਕਾ ਮਾਰ ਕੇ ਦੇਖੋ ਜੇ ਮੱਥੇ ’ਤੇ ਪਸੀਨੇ ਦੀ ਬੁੰਦ ਵੀ ਨਜ਼ਰ ਆ ਗਈ ਤਾਂ…

TeamGlobalPunjab
2 Min Read

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਤਾਇਨਾਤ ਇੱਕ ਹਵਲਦਾਰ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ ਹੈ। ਸੰਦੀਪ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਉਨ੍ਹਾਂ ਦੀ ਪੈਂਟ ਗਿੱਲੀ ਕਰਨਾ ਇੱਕ ਪਾਸੇ ਕੋਈ ਉਸ ਨੂੰ ਦਬਕਾ ਮਾਰ ਕੇ ਵਿਖਾਏ ਜੇਕਰ ਮੱਥੇ ’ਤੇ ਪਸੀਨੇ ਦੀ ਇੱਕ ਬੁੰਦ ਤੱਕ ਵੀ ਨਜਰ ਆ ਜਾਏ।

ਹਵਲਦਾਰ ਨੇ ਕਿਹਾ ਕਿ ਸਿੱਧੂ ਸਾਹਿਬ ਮੈਂ ਤੁਹਾਡੇ ਹਲਕੇ ਵਿਚ ਰਹਿੰਦਾ ਹਾਂ ਅਤੇ ਮੈਂ 10 ਸਾਲ ਪਹਿਲਾਂ ਤੁਹਾਡੀ ਪਤਨੀ ਨੂੰ ਵੀ ਵੋਟ ਪਾਈ ਸੀ। ਫਿਰ ਜਦੋਂ ਤੁਸੀਂ ਬੀ.ਜੇ.ਪੀ. ਛੱਡ ਕਾਂਗਰਸ ਵਿਚ ਆਏ ਸੀ ਤਾਂ ਮੈਂ ਤੁਹਾਨੂੰ ਵੀ ਵੋਟ ਪਾਈ ਸੀ। ਹਵਲਦਾਰ ਨੇ ਕਿਹਾ ਕਿ ਸਿੱਧੂ ਸਾਹਬ ਬਿਨਾਂ ਸ਼ੱਕ ਤੁਸੀਂ ਇਸ ਵੇਲੇ ਯੂਥ ਦਾ ਆਈਕੋਨ ਹੋ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਸੀ.ਐੱਮ. ਵੀ ਬਣਾਵੇ ਅਤੇ ਮੇਰੀ ਵੀ ਇਹ ਖਾਹਿਸ਼ ਹੈ,ਬਾਕੀ ਪੰਜਾਬੀਆਂ ਵਾਂਗ। ਉਨ੍ਹਾਂ ਕਿਹਾ ਕਿ ਸਿੱਧੂ ਸਾਹਬ ਤੁਹਾਡੇ ਵਲੋਂ ਥਾਣੇਦਾਰ ‘ਤੇ ਦਿੱਤੇ ਗਏ ਬਿਆਨ ਤੋਂ ਮੈਂ ਬਹੁਤ ਦੁਖੀ ਹਾਂ।

ਉਨ੍ਹਾਂ ਕਿਹਾ ਕਿ ਮੈਂ ਥਾਣੇਦਾਰ ਤਾਂ ਨਹੀਂ ਹਾਂ ਮੈਂ ਇਕ ਹੈੱਡ ਕਾਂਸਟੇਬਲ ਹਾਂ ਅਤੇ ਮੈਂ ਤੁਹਾਨੂੰ ਚੈਲੇਂਜ ਕਰਦਾ ਹਾਂ ਕਿ ਜੇ ਤੁਸੀਂ ਮੈਨੂੰ ਦਾਬਾ ਮਾਰੋ ਤੇ ਮੇਰੇ ਮੱਥੇ ‘ਤੇ ਪਸੀਨਾ ਵੀ ਆ ਜਾਵੇ ਤਾਂ ਮੈਂ ਤੁਹਾਡੀ ਜੁੱਤੀ ਵਿਚ ਪਾਣੀ ਪੀਵਾਂਗਾ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਤੁਸੀਂ ਪੁਲਿਸ ਮੁਲਾਜ਼ਮਾਂ ਬਾਰੇ ਅਜਿਹੀ ਗੱਲ ਕਰੋ ਕਿਉਂਕਿ ਤੁਹਾਡੀ ਸੁਰੱਖਿਆ ਵਿਚ ਪੁਲਿਸ ਮੁਲਾਜ਼ਮ ਮੇਰੇ ਵੀਰ, ਭਰਾ ਦਿਨ ਰਾਤ ਲੱਗੇ ਰਹਿੰਦੇ ਹਨ ਪਰ ਤੁਸੀਂ ਉਨ੍ਹਾਂ ਬਾਰੇ ਅਜਿਹੀ ਗੱਲ ਕਹਿ ਰਹੇ ਹੋ। ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਹਲਕੇ ਦਾ ਵੋਟਰ ਹਾਂ ਅਤੇ ਮੇਰੇ ਏਰੀਏ ਵਿਚ 15 ਤੋਂ 20 ਪਰਿਵਾਰਕ ਮੈਂਬਰ ਹਨ ਜਿਨ੍ਹਾਂ ਨਾਲ ਮੇਰੇ ਪਰਿਵਾਰਕ ਰਿਸ਼ਤੇ ਵੀ ਹਨ।

Share This Article
Leave a Comment