ਨਵਾਂ ਸ਼ਹਿਰ : ਇੱਕ ਹੋਰ ਪੰਜਾਬੀ ਸਿੰਗਰ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਪੰਜਾਬ ਪੁਲਿਸ ਨੇ ਦਰਜ ਕੀਤਾ ਹੈ ।ਇਹ ਹਨ ਗੀਤਕਾਰ ਅਤੇ ਗਾਇਕ ਸ਼ਿਵਜੋਤ ।
ਦਰਅਸਲ ਕੱਲ ਦੇਰ ਸ਼ਾਮ ਥਾਣਾ ਕਾਠਗੜ ਅਧੀਨ ਪੈਂਦੇ ਇੱਕ ਨਿੱਜੀ ਕਾਲਜ ਵਿੱਚ ਸ਼ਿਵਜੋਤ ਵਲੋਂ ਇੱਕ ਗੀਤ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ। ਇਸਦੀ ਜਾਣਕਾਰੀ ਜਿਵੇਂ ਹੀ ਪੁਲਿਸ ਕੋਲ ਪੁੱਜੀ ਤਾਂ ਤੁਰੰਤ ਐਕਸ਼ਨ ਲਿਆ ਗਿਆ। ਚੌਂਕੀ ਆਂਸਰੋਂ ਦੇ ਇੰਚਾਰਜ ਸਬ ਇੰਸਪੈਕਟਰ ਜਰਨੈਲ ਸਿੰਘ ਨੇ ਕੋਰੋਨਾ ਕੋਵਿਡ ਗਾਈਡਲਾਈਨਜ਼ ਦੀਆਂ ਉਲੰਘਣਾ ਕਰਨ ਦੇ ਆਰੋਪ ਵਿੱਚ ਗਾਇਕ ਅਤੇ ਗੀਤਕਾਰ ਸ਼ਿਵਜੋਤ ਉਸਦੇ ਬਾਕੀ ਚਾਰ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਪੁੁਲਿਸ ਅਨੁਸਾਰ ਗਾਇਕ ਸ਼ਿਵਜੋਤ ਦੇ ਨਾਲ-ਨਾਲ ਯਾਦਵਿੰਦਰ ਸਿੰਘ, ਜਸ਼ਨਦੀਪ ਸਿੰਘ, ਹਰਮਨਜੋਤ ਸਿੰਘ ਅਤੇ ਰਮਨਦੀਪ ਸਿੰਘ ਉੱਤੇ ਚੌਂਕੀ ਆਂਸਰੋਂ ਵਿਖੇ ਕੋਵਿਡ ਗਾਈਡਲਾਈਨਜ਼ ਦੀਆਂ ਉਲੰਘਣਾ ਕਰਨ ਦੇ ਆਰੋਪ ਵਿੱਚ ਵਾਇਲੇਸ਼ਨ ਐਕਟ ਤਹਿਤ IPC ਦੀ ਧਾਰਾ U/S 188/279/280 ਤਹਿਤ ਮਾਮਲਾ ਦਰਜ ਕੀਤਾ ਗਿਆ।
ਇਸਦੇ ਨਾਲ ਹੀ ਜਾਣਕਾਰੀ ਇਹ ਵੀ ਹੈ ਕਿ ਪੰਜੇ ਹੀ ਵਿਆਕਤੀਆਂ ਨੂੰ ਚੌਂਕੀ ਆਸਰੋਂ ਦੇ ਚੌਂਕੀ ਇੰਚਾਰਜ਼ ਨੇ ਜ਼ਮਾਨਤ ਵੀ ਦੇ ਦਿੱਤੀ ।