ਅੰਮ੍ਰਿਤਸਰ: ਏਅਰ ਏਸ਼ੀਆ ਫਲਾਈਟ ‘ਚ ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਇੱਕ ਨੌਜਵਾਨ ਦੀ ਜਹਾਜ਼ ਵਿੱਚ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ। ਗੁਰਦਾਸਪੁਰ ਦੇ ਬਟਾਲਾ ਸਥਿਤ ਪਿੰਡ ਗੰਡੇ ਕੇ ਦੇ ਹੁਕਮ ਸਿੰਘ ਪੁੱਤਰ ਸ਼ਿਵ ਸਿੰਘ ਦੇ ਮ੍ਰਿਤਕ ਸਰੀਰ ਨੂੰ ਅੰਮ੍ਰਿਤਸਰ ‘ਚ ਉਤਾਰਣ ਤੋਂ ਬਾਅਦ ਸਿਵਲ ਹਸਪਤਾਲ ਸਥਿਤ ਪੋਸਟਮਾਰਟਮ ਹਾਉਸ ਵਿੱਚ ਲਿਜਾਇਆ ਗਿਆ। ਕੋਰੋਨਾਵਾਇਰਸ ਦੇ ਡਰ ਕਾਰਨ ਵਿਦੇਸ਼ ਤੋਂ ਆਏ ਵਿਅਕਤੀ ਦੀ ਮੌਤ ਦੀ ਸੂਚਨਾ ਤੋਂ ਬਾਅਦ ਡਾਕਟਰ ਅਤੇ ਲੋਕ ਦਹਿਸ਼ਤ ਵਿੱਚ ਆ ਗਏ ।
ਮ੍ਰਿਤਕ ਦੇ ਸੈਂਪਲ ਲੈਬ ਵਿੱਚ ਜਾਂਚ ਲਈ ਭੇਜ ਦਿੱਤੇ ਗਏ ਹਨ ਇਸ ਤੋਂ ਬਾਅਦ ਹੀ ਮੌਤ ਦੀ ਅਸਲ ਵਜ੍ਹਾ ਦਾ ਪਤਾ ਚੱਲ ਪਾਵੇਗਾ। ਮ੍ਰਿਤਕ ਹੁਕਮ ਸਿੰਘ ਚਾਰ ਮਹੀਨੇ ਪਹਿਲਾਂ ਹੀ ਮਲੇਸ਼ੀਆ ਗਿਆ ਸੀ। ਡਾਕਟਰ ਅਤੇ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ਵਿੱਚ ਲੱਗੇ ਹਨ।
ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਹੁਕਮ ਸਿੰਘ ਪੀਲੀਆ ਅਤੇ ਸ਼ੱਕਰ ਰੋਕਣ ਨਾਲ ਪੀੜਤ ਸੀ। ਦੋ ਦਿਨ ਪਹਿਲਾਂ ਉਸਨੇ ਵੀਡੀਓ ਕਾਲ ਕਰ ਕਿਹਾ ਸੀ ਕਿ ਉਸਦੀ ਸਿਹਤ ਖ਼ਰਾਬ ਹੈ ਇਸ ਲਈ ਉਹ ਵਾਪਸ ਆ ਰਿਹਾ ਹੈ। ਘਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਹੁਕਮ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਚਾਰ ਮਹੀਨੇ ਪਹਿਲਾਂ ਸਿੰਗਾਪੁਰ ਗਿਆ ਸੀ ਤੇ ਉੱਥੇ ਦੀ ਇੱਕ ਨਿੱਜੀ ਕੰਪਨੀ ਵਿੱਚ ਲੇਬਰ ਦਾ ਕੰਮ ਕਰਦਾ ਸੀ।