Home / ਪਰਵਾਸੀ-ਖ਼ਬਰਾਂ / ਨਿਊਯਾਰਕ ਦੇ ਪੁਲਿਸ ਅਫਸਰ ਸਾਹਿਬ ਸਿੰਘ ਨੂੰ ਕੀਤਾ ਗਿਆ ਸਨਮਾਨਿਤ

ਨਿਊਯਾਰਕ ਦੇ ਪੁਲਿਸ ਅਫਸਰ ਸਾਹਿਬ ਸਿੰਘ ਨੂੰ ਕੀਤਾ ਗਿਆ ਸਨਮਾਨਿਤ

ਸਿਆਟਲ : ਨਿਊਯਾਰਕ ਪੁਲਿਸ ਡਿਪਾਰਟਮੈਂਟ ‘ਚ ਤਾਇਨਾਤ ਪੰਜਾਬੀ ਪੁਲਿਸ ਅਫਸਰ ਨੂੰ ਸਨਮਾਨਿਤ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਡਰਮੋਟ ਸ਼ੇਅ ਵਲੋਂ ਨਿਊਯਾਰਕ ਦੇ 19 ਪੁਲਿਸ ਅਫ਼ਸਰਾਂ ਨੂੰ ਵੱਖ-ਵੱਖ ਥਾਵਾਂ ‘ਤੇ ਬਹਾਦਰੀ ਦੇ ਕੰਮ ਕਰਨ ਕਰਕੇ ਸਨਮਾਨਿਤ ਕੀਤਾ।

ਇਹਨਾਂ ‘ਚ ਜਲੰਧਰ ਦੇ ਪੁਲਿਸ ਅਫ਼ਸਰ ਸਾਹਿਬ ਸਿੰਘ ਨੂੰ ਡਿਊਟੀ ਦੌਰਾਨ ਫ਼ਰਜ਼ ਨਿਭਾਉਂਦਿਆਂ 16 ਸਾਲਾ ਲੜਕੀ ਨੂੰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਬਦਲੇ ਸਨਮਾਨਿਤ ਕੀਤਾ ਗਿਆ।

ਸਾਹਿਬ ਸਿੰਘ ਨੂੰ ਪੰਜਾਬੀ ਭਾਈਚਾਰੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗੁਰਦੁਆਰਾ ਰਿਚਮੰਡ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬੋਪਾਰਾਏ, ਸਾਬਕਾ ਮੁੱਖ ਸੇਵਾਦਾਰ ਟਹਿਲ ਸਿੰਘ ਕੁਲਾਰ, ਮਾਸਟਰ ਹਰਿੰਦਰ ਸਿੰਘ ਅਤੇ ਸਿਆਟਲ ਤੋਂ ਸ਼ਿੰਦਰਪਾਲ ਸਿੰਘ ਔਜਲਾ ਨੇ ਸਾਹਿਬ ਸਿੰਘ ਨੂੰ ਵਧਾਈ ਦਿੱਤੀ।

Check Also

ਭਾਰਤੀ ਮੂਲ ਦੇ ਪਰਾਗ ਅਗਰਵਾਲ ਬਣੇ ਨਵੇਂ CEO

ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ …

Leave a Reply

Your email address will not be published. Required fields are marked *