ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਟੈਸਟ ਲਈ ਪ੍ਰਾਈਵੇਟ ਲੈਬੋਰਟਰੀਆਂ ਦੇ ਹੋਰ ਘਟਾਏ ਗਏ ਰੇਟ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਟੈਸਟਾਂ ਦੇ ਰੇਟ ਹੋਰ ਘਟਾ ਦਿੱਤੇ ਗਏ ਹਨ। ਹੁਣ ਪ੍ਰਾਈਵੇਟ ਲੈਬ ਵੀ ਸਰਕਾਰ ਵਲੋਂ ਨਿਰਧਾਰਿਤ ਰੇਟਾਂ ਤੋਂ ਜ਼ਿਆਦਾ ਰੇਟ ਨਹੀਂ ਲੈ ਸਕਦੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਵਾਜਿਬ ਰੇਟਾਂ ਤੇ ਟੈਸਟ ਦੀ ਸੁਵਿਧਾ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋਂ ਪ੍ਰਾਈਵੇਟ ਲੈਬ ਲਈ ਕੋਵਿਡ-19 ਦੇ ਟੈਸਟਾਂ ਦੇ ਰੇਟ ਤੈਅ ਕਰ ਦਿੱਤੇ ਹਨ।

ਹੁਣ ਪ੍ਰਾਈਵੇਟ ਲੈਬ ਵੱਲੋਂ ਕੋਵਿਡ-19 ਦੇ ਇੱਕ ਆਰਟੀ-ਪੀਸੀਆਰ ਟੈਸਟ ਲਈ ਵੱਧ ਤੋਂ ਵੱਧ 2400 ਰੁਪਏ ਅਤੇ ਰੈਪਿਡ ਐਂਟੀਜਨ ਟੈਸਟਿੰਗ (ਆਰਏਟੀ) ਲਈ 1000/- ਰੁਪਏ ਤੋਂ ਘਟਾ ਕੇ ਹੁਣ 700/- ਰੁਪਏ ਕਰ ਦਿੱਤੇ ਗਏ ਹਨ, ਜਿਸ ਵਿੱਚ ਜੀਐਸਟੀ ਤੇ ਹੋਰ ਸਾਰੇ ਟੈਕਸ ਸ਼ਾਮਿਲ ਹੋਣਗੇ। ਜਦਕਿ ਘਰਾਂ ਤੋਂ ਸੈਂਪਲ ਇਕੱਠੇ ਕਰਨ ਦੀ ਵਾਧੂ ਸੁਵਿਧਾ ਲਈ ਰੇਟ ਪ੍ਰਾਈਵੇਟ ਲੈਬ ਵੱਲੋਂ ਆਪਣੇ ਪੱਧਰ ਤੇ ਤੈਅ ਕੀਤੇ ਜਾਣਗੇ।

ਆਈਸੀਐਮਆਰ ਵੱਲੋਂ ਮੰਜੂਰਸ਼ੁਦਾ 45 ਪ੍ਰਾਈਵੇਟ ਲੈਬ ਵੱਲੋਂ ਕੀਤੇ ਜਾ ਸਕਦੇ ਹਨ। ਜਦੋਂ ਕਿ ਰਾਜ ਦੇ 600 ਸਰਕਾਰੀ ਹਸਪਤਾਲਾਂ ਵਿੱਚ ਇਹ ਟੈਸਟ ਦੀ ਸੁਵਿਧਾ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ।

Share This Article
Leave a Comment