ਪੰਜਾਬ ਸਰਕਾਰ ਨੇ MBBS ਦੀ ਫੀਸ ‘ਚ ਕੀਤਾ 75% ਵਾਧਾ, ਅਕਾਲੀ ਦਲ ਨੇ ਚੁੱਕੇ ਸਵਾਲ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਡਾਕਟਰੀ ਦੀ ਪੜ੍ਹਾਈ ਐਮਬੀਬੀਐਸ ਅਤੇ ਬੀਡੀਐੱਸ ਦੀਆਂ ਫੀਸਾਂ ‘ਚ ਵਾਧਾ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਅਕਾਲੀ ਦਲ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਮਬੀਬੀਐਸ ਦੀਆਂ ਫੀਸਾਂ ‘ਚ 75 ਫੀਸਦੀ ਵਾਧਾ ਕਰਨਾ ਬਹੁਤ ਮੰਦਭਾਗਾ ਹੈ। ਦਲਜੀਤ ਚੀਮਾ ਨੇ ਕਿਹਾ ਕਿ ਅਜਿਹੇ ਵਾਧੇ ਦੇ ਨਾਲ ਗਰੀਬ ਘਰਾਂ ਦੇ ਬੱਚੇ ਡਾਕਟਰ ਬਣਨ ਦਾ ਸੁਪਨਾ ਨਹੀਂ ਦੇਖ ਸਕਣਗੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਜੀਤ ਚੀਮਾ ਨੇ ਕਿਹਾ ਕਿ ਜੇਕਰ ਬੱਚਾ ਸਰਕਾਰੀ ਅਦਾਰੇ ‘ਚ ਐਮਬੀਬੀਐਸ ਦੀ ਪੜ੍ਹਾਈ ਕਰਦਾ ਹੈ ਤਾਂ ਉਸ ਦੀ ਫੀਸ 7 ਲੱਖ 80 ਹਜ਼ਾਰ ਰੁਪਏ ਹੈ ਅਤੇ ਜੇਕਰ ਪ੍ਰਾਈਵੇਟ ਅਦਾਰੇ ਵਿੱਚ ਦਾਖਲਾ ਲੈਣਾ ਹੋਵੇ ਤਾਂ ਇਸ ਦੀ ਫੀਸ 47 ਲੱਖ 7 ਹਜ਼ਾਰ ਰੁਪਏ ਬਣਦੀ ਹੈ। ਇਸੇ ਤਰ੍ਹਾਂ ਐਨਆਰਆਈ ਲਈ ਪੰਜਾਬ ਸਰਕਾਰ ਨੇ ਐਮਬੀਬੀਐਸ ਦੀ ਫੀਸ 81 ਲੱਖ ਰੁਪਏ ਰੱਖੀ ਹੈ।

ਦਲਜੀਤ ਚੀਮਾ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਫੀਸਾਂ ਵਿਚ ਕੀਤੇ ਗਏ ਵੱਡੇ ਵਾਧੇ ਦੇ ਨਾਲ ਗਰੀਬ ਘਰ ਦਾ ਕੋਈ ਵੀ ਬੱਚਾ ਦਾਖਲਾ ਨਹੀਂ ਲੈ ਸਕਦਾ। ਇਸ ਨਾਲ ਬੱਚਿਆਂ ਦੇ ਮਨਾਂ ‘ਚ ਸਮਾਜ ਸੇਵਾ ਦੀ ਭਾਵਨਾ ਮਰ ਜਾਵੇਗੀ। ਕਿਉਂਕਿ ਜਿਹਨਾਂ ਮਾਪਿਆਂ ਨੇ ਕਰੋੜਾਂ ਰੁਪਏ ਖਰਚ ਕਰਕੇ ਆਪਣੇ ਬੱਚੇ ਨੂੰ ਡਾਕਟਰ ਲਗਾਉਣਾ ਹੈ ਉਹ ਸਮਾਜ ਸੇਵਾ ਕਿਵੇਂ ਕਰ ਸਕੇਗਾ?

Share This Article
Leave a Comment