ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਬਿਜਲੀ ਬਿਲਾਂ ਨੂੰ ਲੈ ਕੇ ਦਿੱਤੀ ਵੱਡੀ ਰਾਹਤ !

TeamGlobalPunjab
1 Min Read

ਚੰਡੀਗੜ੍ਹ : ਸੂਬੇ ਅੰਦਰ ਲਗੇ ਕਰਫਿਊ ਕਾਰਨ ਹੁਣ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਬਿਜਲੀ ਦੇ ਬਿਲ ਭਰਨ ਲਈ ਤਾਰੀਖ ਵਧਾ ਦਿਤੀ ਹੈ । ਜਾਣਕਾਰੀ ਮੁਤਾਬਿਕ ਹੋਣ ਘਰੇਲੂ ਅਤੇ ਕਮਰਸ਼ੀਅਲ ਬਿਜਲੀ ਉਪਭੋਗਤਾ 20 ਅਪ੍ਰੈਲ ਤਕ ਆਪਣਾ ਬਿਲ ਭਰ ਸਕਣਗੇ । ਜਾਣਕਾਰੀ ਮੁਤਾਬਿਕ ਜਿਹੜੇ ਲੋਕਾਂ ਵਲੋਂ ਡਿਜ਼ੀਟਲ ਤਰੀਕੇ ਰਾਹੀਂ ਬਿਲਾਂ ਦਾ ਭੁਗਤਾਨ ਕੀਤਾ ਜਾਵੇਗਾ ਉਨ੍ਹਾਂ ਨੂੰ ਵੀ ਵਿਸ਼ੇਸ਼ ਛੋਟ ਦਿਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ।
ਦੱਸ ਦੇਈਏ ਕਿ ਮੀਡੀਅਮ ਸਪਲਾਈ ਅਤੇ ਲਾਰਜ ਸਪਲਾਈ ਵਾਲੇ ਖਪਤਕਾਰਾਂ ਨੂੰ ਵੀ ਫਿਕਸ ਰੇਟ 2 ਮਹੀਨੇ ਲਈ ਮਾਫ ਕਰ ਦਿਤੇ ਗਏ ਹਨ । ਜੇਕਰ ਉਹ ਲੋਕ ਵੀ ਡਿਜੀਟਲ ਤਰੀਕੇ ਰਹੀ ਬਿਲ ਦਾ ਭੁਗਤਾਨ ਕਰਦੇ ਹਨ ਹਨ ਤਾ ਉਨ੍ਹਾਂ ਲਈ ਵੀ 1 ਪ੍ਰਤੀਸ਼ਤ ਦੀ ਛੋਟ ਰਾਖੀ ਗਈ ਹੈ । ਇਸ ਤੋਂ ਇਲਾਵਾ ਕਿਸੇ ਦਾ ਵੀ ਬਿਜਲੀ ਕਨੈਕਸ਼ਨ ਨਾ ਕਟੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ।

Share this Article
Leave a comment