ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਗਰੈਜੁਏਟ ਯੁਵਕਾਂ ਲਈ ਸਟੈਨੋਗ੍ਰਾਫੀ ਤੇ ਕੰਪਿਊਟਰ ਦੀ ਸਿਖਲਾਈ ਲਈ ਅਰਜੀਆਂ ਦੀ ਮੰਗ : ਡਾ.ਬਲਜੀਤ ਕੌਰ

Prabhjot Kaur
3 Min Read

ਚੰਡੀਗੜ੍ਹ: ਅਨੁਸੂਚਿਤ ਜਾਤੀਆਂ ਦੇ ਵਿਕਾਸ ਲਈ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗਰੈਜੂਏਟ (ਬੀ.ਏ. ਪਾਸ) ਯੁਵਕਾਂ ਨੂੰ ਪੰਜਾਬੀ ਅਤੇ ਅੰਗਰੇਜੀ ਸਟੈਨੋਗ੍ਰਾਫੀ ਦੇ ਨਾਲ ਬੇਸਿਕ ਕੰਪਿਊਟਰ ਕੋਰਸ ਦੀ ਇੱਕ ਸਾਲ ਦੀ ਮੁਫਤ ਟਰੇਨਿੰਗ ਦੇਣ ਲਈ ਸੈਸ਼ਨ 2022-23 ਦੇ ਦਾਖਲੇ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਬਿਨੇਕਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਅਤੇ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ। ਦਾਖਲੇ ਲਈ ਬਿਨੈਕਾਰ ਦੀ ਉਮਰ 30 ਸਤੰਬਰ 2022 ਨੂੰ 30 ਸਾਲ ਤੋਂ ਵੱਧ ਨਹੀ ਅਤੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਸਲਾਨਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਆਮਦਨ ਸਬੰਧੀ ਸਰਟੀਫਿਕੇਟ ਸਮੱਰਥ ਅਧਿਕਾਰੀ ਤੋਂ ਜਾਰੀ ਕੀਤਾ ਹੋਣਾ ਚਾਹੀਦਾ ਹੈ। ਅਨੁਸੂਚਿਤ ਜਾਤੀ ਦੇ ਕੇਵਲ ਬੇਰੁਜ਼ਗਾਰ ਉਮੀਦਵਾਰ ਜਿਸ ਦੀ ਘੱਟੋ-ਘੱਟ ਵਿਦਿਅਕ ਯੋਗਤਾ ਗਰੈਜੂਏਸ਼ਨ ਹੋਵੇਗੀ, ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਨੈਕਾਰ ਵੱਲੋਂ ਮੁਕੰਮਲ ਦਰਖਾਸਤ, ਯੋਗਤਾਵਾਂ ਨਾਲ ਸਬੰਧਤ ਸਰਟੀਫਿਕੇਟਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਹਿਤ 30 ਸਤੰਬਰ 2022 ਤੱਕ ਸਬੰਧਤ ਦਫਤਰ ਵਿੱਚ ਪਹੁੰਚ ਜਾਣੀ ਚਾਹੀਦੀ ਹੈ, ਅਧੂਰੀ ਅਤੇ ਨਿਸ਼ਚਿਤ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਦਰਖਾਸਤ ਵਿਚਾਰੀ ਨਹੀਂ ਜਾਵੇਗੀ।

ਉਨਾਂ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੰਜਾਬ ਰਾਜ ਦੇ ਵਸਨੀਕ ਯੋਗ ਗੈਰਜੂਏਟ ਜਿਹੜੇ ਪੰਜਾਬੀ, ਅੰਗਰੇਜੀ ਸਟੈਨੋਗ੍ਰਾਫੀ ਅਤੇ ਕੰਪਿਊਟਰ ਕੋਰਸ ਕਰਨ ਦੇ ਚਾਹਵਾਨ ਹਨ, ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਸਹੂਲਤ ਅਨੁਸਾਰ ਜ਼ਿਲ੍ਹਾ ਜਲੰਧਰ ਲਈ ਉਹ ਆਪਣੀ ਅਰਜ਼ੀ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ.ਬੀ.ਆਰ.ਅੰਬੇਦਕਰ ਭਵਨ, ਡੀ.ਏ.ਸੀ ਕੰਪਲੈਕਸ, ਟੈਲੀਫੋਨ ਨੰਬਰ 0181-2225757 ਈ-ਮੇਲ ਆਈ.ਡੀ dwojalandhar@gmail.com, ਜ਼ਿਲ੍ਹਾ ਸੰਗਰੂਰ ਲਈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ.ਬੀ.ਆਰ.ਅੰਬੇਦਕਰ ਭਵਨ, ਪਟਿਆਲਾ ਗੇਟ, ਟੈਲੀਫੋਨ ਨੰਬਰ 01672-234379 ਈ-ਮੇਲ ਆਈ.ਡੀ dwosangrur@gmail.com, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਡਾ.ਬੀ.ਆਰ.ਅੰਬੇਦਕਰ ਭਵਨ, ਬਠਿੰਡਾ ਰੋਡ, ਟੈਲੀਫੋਨ ਨੰਬਰ 01633-268847 ਈ-ਮੇਲ ਆਈ.ਡੀ dwomuktsar@gmail.com ਅਤੇ ਜ਼ਿਲ੍ਹਾ ਐਸ.ਏ.ਐਸ ਨਗਰ (ਮੋਹਾਲੀ) ਲਈ ਪ੍ਰਿੰਸੀਪਲ ਅੰਬੇਦਕਰ ਸੰਸਥਾ, ਸੈਕਟਰ-60, ਫੇਜ਼ 3 ਬੀ 2, ਟੈਲੀਫੋਨ ਨੰਬਰ 0172-2228396 ਈ-ਮੇਲ ਆਈ.ਡੀ Ambedkarinstitute013@gmail.com ਨੂੰ ਨਿਰਧਾਰਤ ਸਮੇਂ ਦੇ ਅੰਦਰ ਭੇਜ ਸਕਦੇ ਹਨ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਸੰਸਥਾ ਵਾਰ ਸਟੈਨੋਗ੍ਰਾਫੀ ਸਿਖਲਾਈ ਸੰਸਥਾ ਜਲੰਧਰ, ਸੰਗਰੂਰ, ਸ੍ਰੀ ਮੁਕਤਸਰ ਲਈ 25-25 ਸੀਟਾਂ (ਪੰਜਾਬੀ ਸਟੈਨੋਗ੍ਰਾਫੀ) ਅਤੇ ਸਟੈਨੋਗ੍ਰਾਫੀ ਸਿਖਲਾਈ ਸੰਸਥਾ ਮੋਹਾਲੀ ਲਈ 80 ਸੀਟਾਂ (40 ਪੰਜਾਬੀ ਅਤੇ 40 ਅੰਗਰੇਜੀ ਸਟੈਨੋਗ੍ਰਾਫੀ) ਹਨ। ਇਹਨਾਂ ਸੰਸਥਾਵਾਂ ਵਿੱਚ 04 ਅਕਤੂਬਰ ਨੂੰ ਸਵੇਰੇ 10 ਵਜੇ ਇੰਟਰਵਿਊ ਰੱਖੀ ਗਈ ਹੈ।

- Advertisement -

Share this Article
Leave a comment