ਚੰਡੀਗੜ੍ਹ: ਪੰਜਾਬ ਨੂੰ ਇੰਡਿਆ ਟੁਡੇ ਸਟੇਟ ਆਫ ਸਟੇਟਸ ਕਨਕਲੇਵ 2019 ਵਿੱਚ ਬੁਨਿਆਦੀ ਢਾਂਚੇ ਤੇ ਖੇਤੀਬਾੜੀ ਦੇ ਮਾਮਲੇ ‘ਚ ਪਹਿਲਾ ਇਨਾਮ ਮਿਲਿਆ ਹੈ। ਦੱਸਣਯੋਗ ਹੈ ਕਿ ਇਹ ਅਵਾਰਡ ਪਿਛਲੇ ਢਾਈ ਸਾਲਾਂ ਲਈ ਪੰਜਾਬ ਨੂੰ ਹਾਸਲ ਹੋਇਆ ਹੈ।
ਨਵੀਂ ਦਿੱਲੀ ਵਿੱਚ ਹੋਏ ਇੱਕ ਸਮਾਗਮ ਦੇ ਦੌਰਾਨ ਇਹ ਅਵਾਰਡ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਤੋਂ ਪ੍ਰਾਪਤ ਕੀਤਾ।
ਇਸ ਮੌਕੇ ਵਿੱਤ ਮੰਤਰੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਨੂੰ ਭਾਰਤ ਦਾ ਅੰਨ- ਦਾਤਾ ਕਿਹਾ ਜਾਂਦਾ ਹੈ ਤੇ ਖੇਤੀਬਾੜੀ ਦੀ ਫਸਲ ਲਗਾਤਾਰ ਵੱਧ ਰਹੀ ਹੈ ਇਸ ਦੇ ਨਾਲ ਹੀ ਪੰਜਾਬ ਦੀ ਮਾਲੀ ਹਾਲਤ ਵੀ ਲਗਾਤਾਰ ਉਚਾਈਆਂ ਵੱਲ ਵੱਧਦੀ ਜਾ ਰਹੀ ਹੈ।
ਉਨ੍ਹਾਂਨੇ ਕਿਹਾ ਕਿ ਪੰਜਾਬ ਦਾ ਮੌਜੂਦਾ ਬੁਨਿਆਦੀ ਢਾਂਚਾ ਲਗਭਗ ਦੇਸ਼ ਵਿੱਚ ਸਭ ਤੋਂ ਵਧੀਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਉੱਤਮ ਦਰਜੇ ਦਾ ਰੇਲ , ਸਡਕੀਏ ਅਤੇ ਹਵਾਈ ਸੰਪਰਕ ਦਾ ਨੈਟਵਰਕ ਹੈ ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਪਰਕ , ਸੰਚਾਰ ਅਤੇ ਨੈਟਵਰਕ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ – ਨਾਲ ਰਾਜ ਦੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਚਨਬੱਧ ਹੈ ।