ਟਰੈਕ ‘ਤੇ ਉੱਤਰੇ ਪੰਜਾਬ ਦੇ ਕਿਸਾਨ, 11 ਟਰੇਨਾਂ ਰੱਦ, ਕਈ ਪ੍ਰਭਾਵਿਤ

TeamGlobalPunjab
2 Min Read

ਚੰਡੀਗੜ੍ਹ: ਪਰਾਲੀ ਜਲਾਉਣ ਨੂੰ ਲੈ ਕੇ ਕਿਸਾਨਾਂ ‘ਤੇ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਕਿਸਾਨ ਮੰਗਲਵਾਰ ਨੂੰ ਰੇਲ ਟ੍ਰੈਕ ਉੱਤੇ ਬੈਠ ਗਏ।

ਪ੍ਰਦਰਸ਼ਨ ਦੇ ਚਲਦੇ ਰੇਲ ਡਿਵੀਜ਼ਨ ਫਿਰੋਜ਼ਪੁਰ ਦੀ 15 ਮੇਲ ਐਕਸਪ੍ਰੇਸ ਅਤੇ 12 ਪੈਸੇਂਜਰ ਟਰੇਨਾਂ ਪ੍ਰਭਾਵਿਤ ਹੋਈਆਂ ਹਨ ਉੱਥੇ ਹੀ 11 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਲਗਭਗ 25 ਹਜ਼ਾਰ ਯਾਤਰੀ ਪਰੇਸ਼ਾਨ ਹਨ।

ਡਿਵੀਜ਼ਨ ਵਿੱਚ ਚਾਰ ਥਾਵਾਂ ‘ਤੇ ਇੱਕ ਹਜ਼ਾਰ ਦੇ ਲਗਭਗ ਕਿਸਾਨਾਂ ਨੇ ਧਰਨਾ ਦੇ ਕੇ ਰੇਲ ਆਵਾਜਾਈ ਠੱਪ ਕਰ ਦਿੱਤੀ ਹੈ। ਰੇਲਵੇ ਅਧਿਕਾਰੀਆਂ ਦੇ ਮੁਤਾਬਕ ਕਿਸਾਨਾਂ ਨੇ ਗੰਨੇ ਦੀ ਪੇਮੈਂਟ ਤੇ ਪਰਾਲੀ ਜਲਾਉਣ ਵਾਲੇ ਕਿਸਾਨਾਂ ‘ਤੇ ਦਰਜ ਮਾਮਲਿਆਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮੰਗਲਵਾਰ ਡਿਵੀਜ਼ਨ ਵਿੱਚ ਕਈ ਥਾਵਾਂ ‘ਤੇ ਕਿਸਾਨ ਰੇਲ ਆਵਾਜਾਈ ਠੱਪ ਕਰ ਜਾਮ ਲਗਾ ਕੇ ਬੈਠੇ ।

ਜਿੱਥੇ ਗੰਨੇ ਦਾ ਲਗਭਗ 900 ਕਰੋੜ ਰੁਪਏ ਦਾ ਬਕਾਇਆ ਨਾਂ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਅੰਮ੍ਰਿਤਸਰ ਵਿੱਚ ਰੇਲ ਟ੍ਰੈਕ ਜਾਮ ਕੀਤਾ ਉੱਥੇ ਹੀ ਪਾਵਰਕਾਮ ਸਣੇ ਕਈ ਵਿਭਾਗਾਂ  ਦੇ ਕਰਮਚਾਰੀਆਂ ਨੇ ਨਵੰਬਰ ਦਾ ਤਨਖਾਹ ਤੇ ਪੈਨਸ਼ਨ  ( 400 ਕਰੋੜ ) ਨਾਂ ਮਿਲਣ ਤੇ 4227 ਕਰੋੜ ਬਕਾਇਆ ਮੁੱਦੇ ‘ਤੇ ਦਫਤਰਾਂ ਦੇ ਗੇਟ ਜਾਮ ਕੀਤੇ ।

- Advertisement -

ਇਹ ਨੇ ਕਿਸਾਨਾਂ ਦੀਆਂ ਮੰਗਾਂ:

-900 ਕਰੋੜ ਦਾ ਬਕਾਇਆ ਦੇਣਾ

-ਗੰਨੇ ਦੀ ਠੀਕ ਤੁਲਾਈ ਕਰਨਾ

-ਪਰਾਲੀ ਸੰਭਾਲਣ 6000 ਰੁਪਏ ਪ੍ਰਤੀ ਏਕੜ ਦੇਣਾ

-ਹੜ੍ਹ ਮੁਆਵਜ਼ੇ ਆਦਿ ਦੀ ਮੰਗ

- Advertisement -

Share this Article
Leave a comment