ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ਧਰਮ ਪਰਿਵਰਤਨ ਖਿਲਾਫ਼ ਬਣੇ ਕਾਨੂੰਨ

TeamGlobalPunjab
3 Min Read

ਨਵੀਂ ਦਿੱਲੀ- ਪੰਜਾਬ ਵਿੱਚ ਚੋਣ ਪ੍ਰਚਾਰ ਹੁਣ ਜ਼ੋਰ ਫੜਦਾ ਜਾ ਰਿਹਾ ਹੈ। ਹਾਲਾਂਕਿ ਕੋਰੋਨਾ ਕਾਰਨ ਸਿਆਸੀ ਰੈਲੀਆਂ ‘ਤੇ ਪਾਬੰਦੀ ਹੈ ਪਰ ਨੇਤਾ ਵੱਖ-ਵੱਖ ਤਰੀਕਿਆਂ ਨਾਲ ਪ੍ਰਚਾਰ ਕਰ ਰਹੇ ਹਨ। ਬਹੁਤੇ ਆਗੂ ਪ੍ਰੈਸ ਕਾਨਫਰੰਸਾਂ ਰਾਹੀਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ। ਇਸ ਦੌਰਾਨ ਪੰਜਾਬ ਵਿੱਚ ਪੂਰੀ ਤਾਕਤ ਨਾਲ ਦਾਖ਼ਲ ਹੋਈ ਆਮ ਆਦਮੀ ਪਾਰਟੀ (ਆਪ) ਨੇ ਇਸ ਵਾਰ ਪੰਜਾਬ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਧਰਮ ਪਰਿਵਰਤਨ ਵਿਰੁੱਧ ਕਾਨੂੰਨ ਬਣਨਾ ਚਾਹੀਦਾ ਹੈ ਪਰ ਇਸ ਦਾ ਮਕਸਦ ਕਿਸੇ ਨੂੰ ਪ੍ਰੇਸ਼ਾਨ ਕਰਨਾ ਨਹੀਂ ਹੋਣਾ ਚਾਹੀਦਾ।

ਦੂਜੇ ਪਾਸੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਬਾਣੀਆਂ ਨੇ ਪਹਿਲਾਂ ਮੈਨੂੰ ਵੋਟ ਨਹੀਂ ਸੀ ਦਿੱਤੀ, ਹੁਣ ਦੇਣ ਲੱਗ ਪਏ ਹਨ ਕਿਉਂਕਿ ਮੈਂ ਉਨ੍ਹਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਬਾਣੀਆਂ ਨੂੰ ਪਹਿਲਾਂ ਦਿੱਲੀ ਵਿੱਚ ਭਾਜਪਾ ਦਾ ਵੋਟ ਬੈਂਕ ਮੰਨਿਆ ਜਾਂਦਾ ਸੀ। ਮੈਂ ਖੁਦ ਬਾਣੀਆ ਹਾਂ ਪਰ ਦਿੱਲੀ ਦੇ ਬਾਣੀਆ ਨੇ ਮੈਨੂੰ ਕਦੇ ਵੋਟ ਨਹੀਂ ਪਾਈ। ਹੁਣ ਦੇਣ ਲੱਗੇ ਹਨ। ਕਿਉਂਕਿ ਪੰਜ ਸਾਲਾਂ ਵਿੱਚ ਅਸੀਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ, ਅਸੀਂ ਕਦੇ ਉਨ੍ਹਾਂ ਨੂੰ ਡਰਾਇਆ ਨਹੀਂ ਹੈ। ਜੇ ਮੈਂ ਲੋਕਾਂ ਨੂੰ ਡਰਾਉਂਦਾ, ਪਰਚੇ ਕਰਦਾ, ਤਾਂ ਮੈਂ ਇੱਥੇ ਇਹ ਕਹਿਣ ਦੀ ਹਿੰਮਤ ਨਾ ਕਰਦਾ। ਮੈਂ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਸਕਦਾ ਕਿ ਦਿੱਲੀ ਵਿੱਚ ਕਾਲ ਕਰੋ ਅਤੇ ਪੁੱਛੋ। ਫਿਰ ਸਾਰੇ ਕਹਿੰਦੇ ਹਨ ਕਿ ਕੇਜਰੀਵਾਲ ਗੰਦਾ ਆਦਮੀ ਹੈ, ਉਸ ਨੂੰ ਵੋਟ ਨਾ ਪਾਓ। ਪਰ ਅੱਜ ਮੈਂ ਇੱਥੇ ਖੜ੍ਹਾ ਹਾਂ ਕਿਉਂਕਿ ਮੈਂ ਦਿਲ ਜਿੱਤ ਲਿਆ ਹੈ। ਮੈਂ ਤੁਹਾਡਾ ਵੀ ਦਿਲ ਜਿੱਤਣਾ ਚਾਹੁੰਦਾ ਹਾਂ, ਸਾਨੂੰ ਪੰਜ ਸਾਲ ਦੇ ਕੇ ਵੇਖੋ।

ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਜਲੰਧਰ ਵਿੱਚ ਕਿਹਾ ਕਿ ਧਰਮ ਪੂਰੀ ਤਰ੍ਹਾਂ ਨਿੱਜੀ ਮਾਮਲਾ ਹੈ। ਹਰ ਕਿਸੇ ਨੂੰ ਆਪਣੇ ਵਿਸ਼ਵਾਸ ਅਨੁਸਾਰ ਪੂਜਾ ਕਰਨ ਦਾ ਅਧਿਕਾਰ ਹੈ। ਧਰਮ ਪਰਿਵਰਤਨ ਵਿਰੁੱਧ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਹੈ ਪਰ ਇਸ ਦੀ ਵਰਤੋਂ ਕਿਸੇ ਨੂੰ ਗਲਤ ਤਰੀਕੇ ਨਾਲ ਧਮਕਾਉਣ ਲਈ ਨਹੀਂ ਹੋਣੀ ਚਾਹੀਦੀ। ਧਰਮ ਪਰਿਵਰਤਨ ਦੀ ਆੜ ਵਿੱਚ ਕਿਸੇ ਨੂੰ ਡਰਾਉਣਾ ਗਲਤ ਹੈ। ਉਨ੍ਹਾਂ ਨੇ ਭਗਵੰਤ ਮਾਨ ਬਾਰੇ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਬਲ ਬਖਸ਼ੇ ਅਤੇ ਉਹ ਮਰਦੇ ਦਮ ਤੱਕ ਮੁੱਖ ਮੰਤਰੀ ਬਣੇ ਰਹਿਣ ਤਾਂ ਜੋ ਪੰਜਾਬ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕੀਤਾ ਜਾ ਸਕੇ। ਜੇਕਰ ਉਹ ਪੰਜਾਬ ਦੇ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰਨ ਤਾਂ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ।

Share this Article
Leave a comment