ਕੋਈ ਮੰਤਰ, ਕੋਈ ਟੋਟਕਾ ਨਹੀਂ ਆਇਆ ਕੰਮ..

TeamGlobalPunjab
2 Min Read

ਬੰਦੇ ਨੇ ਧਰਮ ਨੂੰ ਇੱਕ ਖੇਡ ਬਣਾ ਕੇ ਰੱਖ ਦਿੱਤਾ ਹੈ। ਪਹਿਲਾਂ ਧਰਮ ਦੀਆਂ ਧੱਜੀਆਂ ਉਡਾਣੀਆਂ ਫਿਰ ਉਸ ਦੀ ਆੜ ਲੈਣੀ। ਕਿੰਨਾ ਡਿੱਗ ਗਿਆ ਹੈ ਬੰਦੇ ਦਾ ਕਿਰਦਾਰ। ਅੱਜ ਪੰਜਾਬ ਚੋਣਾਂ ਦੇ ਨਤੀਜੇ ਆ ਰਹੇ ਹਨ ਜੋ ਰੁਝਾਨ ਹੁਣ ਤਕ ਦੇਖਣ ਨੂੰ ਮਿਲ ਰਹੇ ਹਨ ਉਸ ਨੇ ਵੱਡੇ ਵੱਡੇ ਸਿਆਸਤਦਾਨਾਂ ਦੇ ਹੰਕਾਰ ਨੂੰ ਚੂਰ-ਚੂਰ ਕਰ ਕੇ ਰੱਖ ਦਿੱਤਾ। ਇੰਨ੍ਹਾਂ ਵੋਟਾਂ ਦੇ ਸਮੇਂ ਵਿੱਚ ਅਸੀਂ ਦੇਖਿਆ ਕਿ ਕਈ ਸਿਆਸਤਦਾਨਾਂ ਨੇ ਹਫਤੇ ਵਿੱਚ ਕਈ ਕਈ ਚੱਕਰ ਧਾਰਮਿਕ ਅਸਥਾਨਾਂ ਦੇ ਲਗਾ ਦਿੱਤੇ। ਕੋਈ ਮੰਤਰ ਪੜ੍ਹ ਰਿਹਾ ਸੀ, ਕੋਈ ਖਾਸ ਪੂਜਾ ਕਰ ਰਿਹਾ ਸੀ। ਹੱਦ ਤਾਂ ਉਦੋਂ ਹੋਈ ਜਦੋਂ ਇੱਕ ਨੇ ਤਾਂ ਜਿਸ ਨੇ ਪਿਛਲੀ ਵਾਰ ਧਾਰਮਿਕ ਬਾਣੀ ਹੱਥ ਵਿੱਚ ਚੁੱਕ ਕੇ ਕਸਮਾਂ ਖਾਦੀਆਂ ਸਨ ਇਸ ਵਾਰ ਉਸ ਨੇ ਕੱਟਾ ਦਾਨ ਕੀਤਾ। ਇਹ ਨੇਤਾ ਲੋਕ ਧਰਮ ਨੂੰ ਸਮਝਦੇ ਕੀ ਨੇ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਿਸ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ ਉਸ ਨੇ ਹੀ ਤੁਹਾਨੂੰ ਪੈਦਾ ਕੀਤਾ ਹੈ। ਭਲਾ ਉਸ ਨੂੰ ਕਿਵੇਂ ਮੂਰਖ ਬਣਾਇਆ ਜਾ ਸਕਦਾ ਹੈ। ਉਹ ਕੋਈ ਜਨਤਾ ਹੈ ਜਿਸ ਨੂੰ ਚਾਰ ਕੁ ਲੁਭਾਉ ਵਾਦੇ ਕਰਕੇ ਬੇਵਕੂਫ ਬਣਾਇਆ ਜਾ ਸਕਦਾ ਹੈ। ਉਹ ਪਰਮ ਸ਼ਕਤੀ ਹੈ ਜਿਸ ਦਾ ਤੁਸੀਂ ਪੰਜ ਸਾਲ ਮਜਾਕ ਬਣਾ ਦਿੰਦੇ ਹੋ, ਉਸ ਦੀ ਬੇਅਦਬੀ ਤਕ ਤੁਹਾਡੇ ਰਾਜ ਵਿੱਚ ਹੋ ਜਾਂਦੀ ਹੈ। ਫਿਰ ਜਦੋਂ ਵੋਟਾਂ ਦਾ ਸਮਾ ਹੁੰਦਾ ਹੈ ਤਾਂ ਉਸ ਦੇ ਸਾਹਮਣੇ ਹੀ ਝੋਲੀ ਅੱਡ ਕੇ ਖੜ੍ਹ ਜਾਂਦੇ ਹਨ।  ਕਿਤੇ ਟਿੱਕੇ ਲਗਵਾਉਂਦੇ ਹੋ, ਕਿਤੇ ਹਵਨ ਕਰਦੇ ਹੋ, ਕਿਤੇ ਅਰਦਾਸਾਂ ਕਰਵਾਉਂਦੇ ਹੋ ਪਰ ਇਹ ਭੁੱਲ ਜਾਂਦੇ ਉਹ ਜਾਣੀ ਜਾਣ ਹੈ। ਉਹ ਹੈ ਤਾਂ ਨਿਰਵੈਰ ਤੇ ਨਿਰਭਉ ਪਰ ਉਹ ਪਾਪ ਨਾਸ਼ਕ ਵੀ ਹੈ, ਹੰਕਾਰ ਤੋੜਨ ਵਾਲਾ ਵੀ ਹੈ। ਓਹ ਕਹਿੰਦੇ ਨੇ ਕਿ ਉਸ ਦੀ ਲਾਠੀ ਦੀ ਅਵਾਜ਼ ਨਹੀਂ ਹੁੰਦੀ।  ਅੱਜ ਦੀਆਂ ਦੇ ਵੋਟਾਂ ਦੇ ਰੁਝਾਨ ਨੇ ਇਹ ਸਾਫ਼ ਵੀ ਕਰ ਦਿੱਤਾ ਹੈ।

Share this Article
Leave a comment