ਨਿਊਜ ਡੈਸਕ : ਕੋਰੋਨਾ ਵਾਇਰਸ ਨੇ ਉਂਝ ਭਾਵੇਂ ਪੂਰੇ ਦੇਸ਼ ਵਿੱਚ ਹੀ ਹਾਹਾਕਾਰ ਮਚਾ ਦਿੱਤੀ ਹੈ ਪਰ ਪੰਜਾਬ ਵਿੱਚ ਦੋ ਜਿਲੇ ਇਸ ਨਾਲ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਹਨ । ਇਹ ਦੋ ਜਿਲ੍ਹੇ ਹਨ ਮੁਹਾਲੀ ਅਤੇ ਜਲੰਧਰ । ਮੁਹਾਲੀ ਵਿਚ ਤਾਂ ਭਾਵੇਂ ਨਹੀਂ ਪਰ ਜਲੰਧਰ ਵਿੱਚ ਕੋਰੋਨਾ ਨੇ ਦਸਤਕ ਜਰੂਰ ਦਿੱਤੀ ਹੈ ।
ਦਸ ਦੇਈਏ ਕਿ ਅੱਜ ਜਲੰਧਰ ਵਿੱਚ ਇਸ ਦੇ 5 ਮਾਮਲੇ ਸਾਹਮਣੇ ਆਏ ਹਨ । ਇਹ ਸਾਰੇ ਮਰੀਜ਼ ਕੋਰੋਨਾ ਪਾਜਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਦਸੇ ਜਾ ਰਹੇ ਹਨ । ਇਸ ਤੋਂ ਇਲਾਵਾ ਕਪੂਰਥਲਾ ਵਿੱਚ ਵੀ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ ।
ਧਿਆਨ ਦੇਣ ਯੋਗ ਹੈ ਕਿ ਸੂਬੇ ਵਿੱਚ ਕੋਰੋਨਾ ਪੌਜਟਿਵ ਮਰੀਜ਼ਾਂ ਦੀ ਗਿਣਤੀ 257 ਹੋ ਗਈ ਹੈ ਅਤੇ 16 ਮੌਤਾਂ ਹੋ ਗਈਆਂ ਹਨ। ਇਨ੍ਹਾਂ ਵਿਚੋਂ 53 ਮਰੀਜ਼ ਅਜਿਹੇ ਹਨ ਜੋ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ।