ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਨੇ ਇੱਕ ਹੋਰ ਜਾਂ ਲੈ ਲਈ ਹੈ। ਇਸ ਖਤਰਨਾਕ ਵਾਇਰਸ ਕਰਨ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਮੌਤਾਂ ਹੋ ਰਹੀਆਂ ਹਨ। ਜਿਸ ਨਾਲ ਹੁਣ ਸੂਬੇ ਵਿਚ ਮੌਤਾਂ ਦਾ ਅੰਕੜਾ ਵਧ ਕੇ 25 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਦਿੱਤੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਬੀਤੇ ਦਿਨੀਂ ਇੱਕ ਵਿਅਕਤੀ ਨੇ ਦਮ ਤੋੜ ਦਿੱਤਾ।
ਉੱਥੇ ਹੀ 219 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਦੇਰ ਸ਼ਾਮ ਅੰਮ੍ਰਿਤਸਰ ਤੋਂ 15 ਕੋਰੋਨਾ ਪਾਜ਼ੇਟਿਵ ਮਾਮਲੇ ਵੀ ਸਾਹਮਣੇ ਆਏ ਹਨ। ਇਸ ਅੱਜ ਆਏ ਨਵੇਂ ਮਾਮਲਿਆਂ ਦੀ ਗਿਣਤੀ 234 ਹੋ ਗਈ ਹੈ। ਪੰਜਾਬ ਵਿੱਚ ਕੁੱਲ ਮਾਮਲਿਆਂ ਦੀ ਗਿਣਤੀ 1459 ਹੋ ਗਈ ਹੈ।
ਜਾਣਕਾਰੀ ਅਨੁਸਾਰ, ਬੀਤੇ ਦਿਨੀਂ ਆਏ ਮਾਮਲਿਆਂ ਵਿੱਚ ਜਲੰਧਰ ‘ਚੋਂ 6, ਗੁਰਦਾਸਪੁਰ ‘ਚੋਂ 48, ਕਪੂਰਥਲਾ ‘ਚੋਂ 5, ਪਟਿਆਲਾ ‘ਚੋਂ 1, ਲੁਧਿਆਣਾ ‘ਚੋਂ 14, ਮੁਕਤਸਰ ਤੋਂ 15, ਫਾਜ਼ਿਲਕਾ ਤੋਂ 34, ਫਰੀਦਕੋਟ ਤੋਂ 27, ਸੰਗਰੂਰ ਤੋਂ 22 ਅਤੇ ਤਰਨਤਾਰਨ ‘ਚੋਂ 47 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮੁਕਤਸਰ ਤੋਂ ਆਏ ਮਾਮਲਿਆਂ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ।