ਚੰਡੀਗੜ੍ਹ: ਪੰਜਾਬ ਦੇ ਡੇਰਾਬੱਸੀ, ਮਾਨਸਾ, ਮੋਗਾ, ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ ਕੁੱਲ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 91 ਹੋ ਗਈ ਹੈ। ਹੁਣ ਤੱਕ ਪੰਜਾਬ ਚ 8 ਦੀ ਮੌਤ ਹੋ ਚੁੱਕੀ ਹੈ ਤੇ 12 ਠੀਕ ਹੋ ਚੁੱਕੇ ਹਨ।
ਮਾਨਸਾ ਵਿੱਚ ਦੋ ਔਰਤਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਪਠਾਨਕੋਟ ਵਿੱਚ ਮਿਲਿਆ ਮਰੀਜ਼ ਉਸ ਮਹਿਲਾ ਦਾ ਪਤੀ ਹੈ, ਜਿਸਦੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦੋ ਦਿਨ ਪਹਿਲਾਂ ਕੋਰੋਨਾ ਸੰਕਰਮਣ ਨਾਲ ਮੌਤ ਹੋ ਗਈ ਸੀ। ਉਸ ਮਹਿਲਾ ਦੇ ਸੰਪਰਕ ‘ਚ ਆਉਣ ਵਾਲੇ ਹਰ ਇਕ ਵਿਅਕਤੀ ਦੇ ਸੈਂਪਲ ਲਏ ਜਾ ਰਹੇ ਹਨ ।
ਮੋਗਾ ਜ਼ਿਲ੍ਹੇ ਦੇ ਅੰਦਰ ਵੀ ਕੋਰੋਨਾ ਵਾਇਰਸ ਤੋਂ ਪੀੜਤ ਇਕ 24 ਸਾਲਾ ਮਰੀਜ਼ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
ਡੇਰਾਬੱਸੀ ਦੇ ਜਵਾਹਰਪੁਰ ਪਿੰਡ ਵਿੱਚ ਸੱਤ ਪਾਜ਼ਿਟਿਵ ਕੇਸ ਮਿਲੇ। ਪਿੰਡ ਦਾ ਸਰਪੰਚ ਅਤੇ ਉਸਦੀ ਪਤਨੀ ਕੋਰੋਨਾ ਸੰਕਰਮਿਤ ਹਨ। ਬਾਕੀ ਪੰਜ ਮਰੀਜ਼ ਸਰਪੰਚ ਦੇ ਹੀ ਸੰਪਰਕ ਵਿੱਚ ਆਏ ਸਨ। ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਦੇ ਹੋਏ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਪਿੰਡ ਨਾਲ ਲੱਗਦੇ ਪੰਜ ਕਿਲੋਮੀਟਰ ਤੱਕ ਦੇ ਏਰੀਆ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮੁਹਾਲੀ ਵਿੱਚ ਮਰੀਜਾਂ ਦੀ ਗਿਣਤੀ 26 ਹੋ ਗਈ ਹੈ ।