ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ 34 ਨਵੇਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ ਵਿੱਚ ਸਭ ਤੋਂ ਜ਼ਿਆਦਾ 18 ਮਾਮਲੇ ਰਿਪੋਰਟ ਹੋਏ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ ਸੱਤ, ਜਲੰਧਰ ਵਿੱਚ ਤਿੰਨ, ਤਰਨਤਾਰਨ ਵਿੱਚ ਦੋ, ਜਦਕਿ ਰੂਪਨਗਰ, ਬਰਨਾਲਾ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਇੱਕ – ਇੱਕ ਕੇਸ ਆਇਆ। ਬਰਨਾਲਾ ਵਿੱਚ ਪਾਜ਼ਿਟਿਵ ਆਇਆ ਵਿਅਕਤੀ ਹਜ਼ੂਰ ਸਾਹਿਬ ਤੋਂ ਪਰਤਿਆ ਸੀ। ਸੂਬੇ ਵਿੱਚ ਇਸਦੇ ਨਾਲ ਹੀ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 262 ਹੋ ਗਈ ਹੈ।
ਅੰਮ੍ਰਿਤਸਰ ਵਿੱਚ ਪਾਜ਼ਿਟਿਵ ਆਏ ਜ਼ਿਆਦਾਤਰ ਕੇਸ ਹੋਰ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸੰਕਰਮਿਤ ਪਾਏ ਗਏ ਹਨ। ਪੰਜਾਬ ਵਿੱਚ ਹੁਣ ਕੁੱਲ ਸੰਕਰਮਿਤਾਂ ਦੀ ਗਿਣਤੀ 2,222 ਹੋ ਗਈ ਹੈ, ਹੁਣ ਤੱਕ 42 ਲੋਕਾਂ ਦੀ ਜਾਨ ਜਾ ਚੁੱਕੀ ਹੈ। ਬੁੱਧਵਾਰ ਨੂੰ ਕਿਸੇ ਮਰੀਜ਼ ਨੂੰ ਛੁੱਟੀ ਨਹੀਂ ਦਿੱਤੀ ਗਈ। ਸੂਬੇ ਵਿੱਚ ਹੁਣ ਤੱਕ ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 1918 ਹੈ। ਮਾਨਸਾ, ਫਤਿਹਗੜ, ਰੂਪਨਗਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਸਾਰੇ ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਸੂਬੇ ਵਿੱਚ ਸਰਗਰਮ ਪਾਜ਼ਿਟਿਵ ਮਾਮਲੇ 262 ਹੀ ਰਹਿ ਗਏ ਹਨ।