ਕਾਂਗਰਸ ਨੇ 2022 ਚੋਣਾਂ ਲਈ ਖਿੱਚੀ ਤਿਆਰੀ, ਬਠਿੰਡਾ ਦਿਹਾਤੀ ‘ਚ ਲੱਗੇ #CAPTAINFOR2022 ਦੇ ਪੋਸਟਰ

TeamGlobalPunjab
2 Min Read

ਬਠਿੰਡਾ: 2022 ਦੀਆਂ ਵਿਧਾਨ ਸਭਾ ਚੋਣਾਂ ਨੇੜ੍ਹੇ ਆਉਂਦੀਆਂ ਦੇਖ ਕਾਂਗਰਸ ਪਾਰਟੀ ਵੱਲੋਂ ਸਰਗਰਮੀਆਂ ਦਿਨੋਂ-ਦਿਨ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬਠਿੰਡਾ ਦੇ ਦਿਹਾਤੀ ਹਲਕਾ ਇੰਚਾਰਜ ਹਰਵਿੰਦਰ ਲਾਡੀ ਵੱਲੋਂ ਆਪਣੇ ਹਲਕੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ-ਵੱਡੇ ਫਲੈਕਸ ਲਾਏ ਜਾ ਰਹੇ ਹਨ। ਜਿਨ੍ਹਾਂ ‘ਤੇ ਲਿੱਖਿਆ ਹੈ, ‘ਕੈਪਟਨ ਇੱਕ ਹੀ ਹੁੰਦਾ ਹੈ। ਕੈਪਟਨ ਫਾਰ 2022।’ ਇਸ ਦੇ ਨਾਲ ਹੀ ਫਲੈਕਸ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਵਿੰਦਰ ਲਾਡੀ ਦੀ  ਫੋਟੋ ਲੱਗੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਸਪੋਕਸਰਸਨ ਮਨਜੀਤ ਸਿੰਘ ਕੋਟ ਫਤਾ ਨੇ ਕਿਹਾ ਕਿ ਅਸੀਂ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ 2022 ਦੀਆਂ ਚੋਣਾਂ ਲੜਨੀਆ ਹਨ। ਜਿਸ ਨੂੰ ਲੈ ਕੇ ਅਸੀਂ ਆਪਣੇ ਹਲਕੇ ਵਿੱਚ 2022 ਚੋਣਾਂ ਦੀਆ ਤਿਆਰੀਆ ਖਿੱਚ ਦਿੱਤੀਆ ਹਨ ਅਤੇ ਪੂਰੇ ਹਲਕੇ ਵਿੱਚ 400 ਤੋਂ 500 ਅਜਿਹ ਫਲੈਕਸ ਲਾਏ ਹਨ।

ਦੱਸ ਦਈਏ ਕੁੱਝ ਦਿਨ ਪਹਿਲਾਂ ਕਾਂਗਰਸ ਪਾਰਟੀ ‘ਚ ਚੱਲ ਰਹੇ ਕਲੇਸ਼ ਦੇ ਚਲਦਿਆਂ ਬਠਿੰਡਾ ਦੇ ਦਿਹਾਤੀ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੱਲੋ ਚੰਡੀਗੜ੍ਹ ਵਿੱਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਦੇ ਬਾਹਰ ਧਰਨਾ ਲਾਇਆ ਗਿਆ ਸੀ। ਉਨ੍ਹਾਂ ਨੇ ਦੋਸ਼ ਲਾਏ ਸਨ ਕਿ ਮਨਪ੍ਰੀਤ ਬਾਦਲ ਦੀ ਸ਼ਹਿ ’ਤੇ ਬਠਿੰਡਾ ਦਿਹਾਤੀ ਵਿਧਾਨ ਸਭਾ ਖੇਤਰ ਦੇ ਕਾਂਗਰਸੀ ਵਰਕਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਦਖਲ ਅੰਦਾਜ਼ੀ ਨੂੰ ਬੰਦ ਕਰਨ ਲਈ ਮੰਗ ਪੱਤਰ ਸੌਂਪਿਆ ਸੀ।

Share this Article
Leave a comment