ਨਵੀਂ ਦਿੱਲੀ/ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਦਿੱਤੇ ਨਸੀਹਤ ਭਰੇ ਬਿਆਨ ਤੋਂ ਬਾਅਦ ‘ਆਪ’ ਨੇ ਵੱਡਾ ਪਲਟਵਾਰ ਕੀਤਾ ਹੈ।
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜਿਨ੍ਹਾਂ ਕੋਲ ਦਿੱਲੀ ਦਾ ਸਿੱਖਿਆ ਵਿਭਾਗ ਵੀ ਹੈ, ਨੇ ਸ਼ਨੀਵਾਰ ਨੂੰ ਕੈਪਟਨ ਸਰਕਾਰ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਪੰਜਾਬ ‘ਚ ਪਿਛਲੇ 5 ਸਾਲਾਂ ‘ਚ ਕਰੀਬ 800 ਸਰਕਾਰੀ ਸਕੂਲ ਬੰਦ ਹੋਏ ਹਨ ਅਤੇ ਕਈ ਸਕੂਲਾਂ ਦਾ ਸੰਚਾਲਨ ਨਿੱਜੀ ਅਦਾਰਿਆਂ ਨੂੰ ਸੌਂਪ ਦਿੱਤਾ ਗਿਆ ਹੈ, ਉਨ੍ਹਾਂ ਹੈਰਾਨੀ ਜਤਾਈ ਕਿ ਫਿਰ ਵੀ ਪੰਜਾਬ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ।’
‘ਸਿਸੋਦੀਆ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ‘ਗੁਪਤ ਦੋਸਤੀ’ ਹੋਣ ਦਾ ਦੋਸ਼ ਵੀ ਲਗਾਇਆ।
ਦਰਅਸਲ ਕੇਂਦਰ ਸਰਕਾਰ ਵਲੋਂ ਜਾਰੀ ਪ੍ਰਦਰਸ਼ਨ ਗ੍ਰੇਡਿੰਗ ਸੂਚਕਾਂਕ (ਪੀ.ਜੀ.ਆਈ.) ‘ਚ ਪੰਜਾਬ ਦੇ ਸਕੂਲਾਂ ਨੂੰ ਪਹਿਲਾ ਸਥਾਨ ਮਿਲਣ ਤੋਂ ਬਾਅਦ ਸਿਸੋਦੀਆ ਦਾ ਇਹ ਬਿਆਨ ਆਇਆ ਹੈ। ਸਿਸੋਦੀਆ ਨੇ ਕਿਹਾ ਕਿ ਕਿਹਾ,”ਕੈਪਟਨ ਨੂੰ ਮੋਦੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ। ਦਿੱਲੀ ਦੇ ਸਕੂਲਾਂ ਨੂੰ ਸੂਚੀ ‘ਚ ਕਾਫ਼ੀ ਹੇਠਾਂ ਜਗ੍ਹਾ ਮਿਲੀ ਹੈ। ਪੰਜਾਬ ‘ਚ ਪਿਛਲੇ 5 ਸਾਲਾਂ ‘ਚ ਕਰੀਬ 800 ਸਰਕਾਰੀ ਸਕੂਲ ਬੰਦ ਹੋਏ ਹਨ ਅਤੇ ਕਈ ਸਕੂਲਾਂ ਦਾ ਸੰਚਾਲਨ ਨਿੱਜੀ ਅਦਾਰਿਆਂ ਨੂੰ ਸੌਂਪ ਦਿੱਤਾ ਗਿਆ ਹੈ, ਫਿਰ ਵੀ ਪੰਜਾਬ ਸੂਚੀ ‘ਚ ਪਹਿਲੇ ਸਥਾਨ ‘ਤੇ ਹੈ।’
मोदी जी ने पंजाब में कैप्टेन साहब के 5 साल में सरकारी स्कूलों पर हुए काम को देश में नम्बर-1 बताया है. जबकि वहाँ हज़ारों सरकारी स्कूल बंद कर दिए गए या Pvt सेक्टर के हवाले कर दिए गए.
जनता सरकारी स्कूलों की बदहाली से परेशान है।लेकिन मोदी जी कैप्टन साहब को आशीर्वाद दे रहे हैं.
— Manish Sisodia (@msisodia) June 12, 2021
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਗ੍ਰੇਡਿੰਗ ਸੂਚਕਾਂਕ (P.G.I.) ‘ਚ ਪੰਜਾਬ ਦੇ ਸਕੂਲਾਂ ਨੂੰ ਪਹਿਲਾ ਸਥਾਨ ਮਿਲਿਆ ਹੈ। ਇਸ ਤੋਂ ਬਾਅਦ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੇਜਰੀਵਾਲ ਸਰਕਾਰ ਨੂੰ ਪੰਜਾਬ ਪੈਟਰਨ ਤੇ ਸਕੂਲਾਂ ਦਾ ਪ੍ਰਬੰਧ ਕਰਨ ਦੀ ਨਸੀਹਤ ਦਿੱਤੀ ਸੀ। ਹੁਣ ਮਨੀਸ਼ ਸਿਸੋਦੀਆ ਦਾ ਬਿਆਨ ਇਸੇ ਸੰਦਰਭ ਵਿੱਚ ਆਇਆ ਹੈ।