ਚੰਡੀਗੜ੍ਹ: ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੈਪਟਨ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਫੈਸਲੇ ਦਿਖਾਵੇ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਇਹ ਫੈਸਲਾ ਅਸਲੀ ਮੁੱਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਹੈ। ਮੌੜ ਬੰਬ ਧਮਾਕੇ ਵਿੱਚ ਜਾਨ ਗੁਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਾ ਐਲਾਨ ਉੱਤੇ ਟਿੱਪਣੀ ਕਰਦੇ ਹੋਏ ਚੀਮਾ ਨੇ ਕਿਹਾ ਕਿ ਇਹ ਫੈਸਲਾ ਬਹੁਤ ਦੇਰ ਨਾਲ ਲਿਆ ਗਿਆ ਹੈ ਅਤੇ ਇਹ ਕਾਫੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਪੀੜਤਾਂ ਦੇ ਪਰਿਵਾਰ ਨਿਆਂ ਦੀ ਮੰਗ ਕਰ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਅਜੇ ਤੱਕ ਨਿਆਂ ਨਹੀਂ ਮਿਲ ਸਕਿਆ। ਕੈਪਟਨ ਸਰਕਾਰ ਚਾਰ ਸਾਲ ਵਿਚ ਉਨ੍ਹਾਂ ਨੂੰ ਨਿਆਂ ਨਹੀਂ ਦਿਵਾ ਸਕੀ ਤਾਂ ਹੁਣ ਇਸ ਮੁੱਦੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਸਰਕਾਰ ਜੇਕਰ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਐਨੀ ਚਿੰਤਤ ਸੀ ਤਾਂ ਅੱਜ ਤੱਕ ਇਸ ਮਾਮਲੇ ਦੀ ਸਹੀ ਤਰ੍ਹਾਂ ਜਾਂਚ ਕਿਉਂ ਨਹੀਂ ਹੋਈ? ਦੋਸ਼ੀ ਲੋਕਾਂ ਉੱਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ? ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਢੰਗ ਨਾਲ ਜਾਂਚ ਨਾ ਕਰ ਕੈਪਟਨ ਨੇ ਅਪਰਾਧੀਆਂ ਨੂੰ ਬਚਾਉਣ ਦਾ ਕੰਮ ਕੀਤਾ। ਜੇਕਰ ਚੰਗੀ ਤਰ੍ਹਾਂ ਜਾਂਚ ਹੁੰਦੀ ਤਾਂ ਇਸ ਵਿੱਚ ਕਈ ਵੱਡੇ ਲੋਕ ਫੜ੍ਹੇ ਜਾਂਦੇ। ਕੈਪਟਨ ਨੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਕੈਪਟਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੀਮਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪ੍ਰੰਤੂ ਸਰਕਾਰ ਬਨਣ ਦੇ ਬਾਅਦ ਕੈਪਟਨ ਨੇ ਸਰਕਾਰੀ ਵਿਭਾਗਾਂ ਦੀਆਂ ਅਸਾਮੀਆਂ ਨੂੰ ਵੀ ਘਟ ਕਰ ਦਿੱਤਾ। ਹੁਣ ਕੈਬਨਿਟ ਦੇ ਫੈਸਲੇ ਵਿਚ ਕਿਹਾ ਗਿਆ ਕਿ ਸਰਕਾਰ ਨੇ 1875 ਨਵੀਆਂ ਅਸਾਮੀਆਂ ਦਾ ਪੈਦਾ ਕੀਤੀਆਂ ਹਨ, ਪ੍ਰੰਤੂ ਅਸਲ ਵਿੱਚ ਸਰਕਾਰ ਨੇ 3720 ਅਸਾਮੀਆਂ ਘੱਟ ਕਰ ਦਿੱਤੀਆਂ। ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਬਦਲੇ ਉਨ੍ਹਾਂ ਨੂੰ ਗੁੰਮਰਾਹ ਕਰ ਰਹੀ ਹੈ। ਕਾਂਗਰਸ ਦੇ ਲੋਕ ਦਿਨ ਰਾਤ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੇ ਹੋਏ ਹਨ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਪ੍ਰੰਤੂ ਸਰਕਾਰ ਬਣਾਉਣ ਬਾਅਦ ਨੌਜਵਾਨਾਂ ਨਾਲ ਉਨ੍ਹਾਂ ਵਿਸ਼ਵਾਸਘਾਤ ਕੀਤਾ। ਪਹਿਲਾਂ ਤੋਂ ਜੋ ਰੁਜ਼ਗਾਰ ਸੀ ਉਸਨੂੰ ਵੀ ਲੋਕਾਂ ਨੇ ਖੋਹ ਲਿਆ। ਚਾਹੇ ਖੇਤੀ ਬਾੜੀ ਵਿਭਾਗ ਹੋਵੇ ਜਾਂ ਜਲ ਸੰਸਾਧਨ ਵਿਭਾਗ ਸਾਰੇ ਵਿਭਾਗਾਂ ਵਿੱਚ ਅਸਾਮੀਆਂ ਵਿੱਚ ਕਟੌਤੀ ਕੀਤੀ ਕਰ ਦਿੱਤੀ ਗਈ ਹੈ। ਕੈਪਟਨ ਸਰਕਾਰ ਵਿਭਾਗ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਕ ਹੋਈ ਹੈ। ਕੈਪਟਨ ਨੇ ਆਪਣੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਦੇ ਝੂਠੇ ਵਾਅਦੇ ਕਾਰਨ ਅੱਜ ਪੰਜਾਬ ਦੇ ਲੋਕ ਦੁਖੀ ਹਨ ਅਤੇ ਉਨ੍ਹਾਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।