ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਖਤਮ ਹੋ ਗਈ ਹੈ। ਅਨਾਜ ਭਵਨ ਵਿੱਚ ਦੋ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੀਟਿੰਗ ‘ਚ ਜੁੜੇ ਹੋਏ ਸਨ। ਇਸ ਮੀਟਿੰਗ ‘ਚੋਂ ਅਰੁਣਾ ਚੌਧਰੀ 10-15 ਮਿੰਟ ਬਾਅਦ ਹੀ ਉੱਠ ਕੇ ਚਲੇ ਗਏ ਸਨ।
ਮੰਤਰੀ ਧਰਮਸੋਤ ਅਤੇ ਰੰਧਾਵਾ ਨੇ ਮੀਟਿੰਗ ਤੋਂ ਬਾਅਦ ਮੀਡੀਆ ਤੋਂ ਦੂਰੀ ਬਣਾ ਲਈ ਅਤੇ ਇਹ ਕਿਹਾ ਕਿ ਜੇਕਰ ਗੱਲ ਕਰਨੀ ਹੈ ਤਾਂ ਮੁੱਖ ਮੰਤਰੀ ਨਾਲ ਕਰੋ। ਉਨ੍ਹਾਂ ਨੇ ਇੱਕ ਪੱਤਰਕਾਰ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਹਾਨੂੰ ਕੋਈ ਪ੍ਰੌਬਲਮ ਹੈ। ਮੰਤਰੀਆਂ ਦੇ ਹਾਵ-ਭਾਵ ਅਤੇ ਬੋਲ-ਚਾਲ ਤੋਂ ਲਗਦਾ ਸੀ ਕਿ ਅੱਜ ਦੀ ਕੈਬਨਿਟ ਮੀਟਿੰਗ ਹੰਗਾਮਿਆਂ ਦੀ ਭੇਟ ਚੜ੍ਹੀ ਹੈ।
ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ ‘ਚੋਂ ਦੋ ਮੰਤਰੀਆਂ ਅਰੁਣਾ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਦੀ ਛੁੱਟੀ ਵੀ ਹੋ ਸਕਦੀ ਹੈ।