ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ ਪੰਜਾਬ ਭਵਨ ਵਿਖੇ ਹੋਵੇਗੀ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਤੈਅ ਪ੍ਰੋਗਰਾਮ ‘ਚ ਇਕ ਵਾਰ ਫਿਰ ਤੋਂ ਤਬਦੀਲੀ ਕੀਤੀ ਗਈ ਹੈ। ਐਤਵਾਰ ਨੂੰ ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਦੁਪਹਿਰ 12 ਵਜੇ ਰੱਖੀ ਗਈ ਇਸ ਮੀਟਿੰਗ ਦਾ ਸਥਾਨ ਬਦਲਿਆ ਗਿਆ ਹੈ।

ਨਵੇਂ ਤੈਅ ਕੀਤੇ ਗਏ ਪ੍ਰੋਗਰਾਮ ਅਨੁਸਾਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੁਣ ਪੰਜਾਬ ਭਵਨ, ਸੈਕਟਰ-3 ਚੰਡੀਗੜ੍ਹ ਵਿਖੇ ਰੱਖੀ ਗਈ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮੀਟਿੰਗ 6 ਨਵੰਬਰ ਨੂੰ ਰੱਖੀ ਗਈ ਸੀ, ਸ਼ੁੱਕਰਵਾਰ ਦੇਰ ਸ਼ਾਮੀਂ ਇਹ ਸੂਚਿਤ ਕੀਤਾ ਗਿਆ ਕਿ ਇਹ ਮੀਟਿੰਗ ਹੁਣ 7 ਨਵੰਬਰ ਐਤਵਾਰ ਨੂੰ ਸਿਵਲ ਸਕੱਤਰੇਤ-1, ਵਿਖੇ ਹੋਵੇਗੀ। ਪਰ ਸ਼ਨੀਵਾਰ ਨੂੰ ਨਵੀਂ ਸੂਚਨਾ ਜਾਰੀ ਕਰਕੇ ਕੈਬਿਨੇਟ ਮੀਟਿੰਗ ਦੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਮੀਟਿੰਗ ਦਾ ਏਜੰਡਾ ਇਸ ਵਾਰ ਵੀ ਬਾਅਦ ਵਿੱਚ ਦੱਸਣ ਬਾਰੇ ਕਿਹਾ ਗਿਆ ਹੈ।

Share This Article
Leave a Comment