ਜਲੰਧਰ ‘ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ, ਵਿਕਾਸ ਕਾਰਜਾਂ ਲਈ 95.16 ਲੱਖ ਰੁਪਏ ਦੀ ਰਾਸ਼ੀ ਜਾਰੀ

Rajneet Kaur
2 Min Read

ਜਲੰਧਰ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਭਾਵ 17 ਮਈ ਬੁੱਧਵਾਰ ਨੂੰ ਸਰਕਟ ਹਾਊਸ ਜਲੰਧਰ ਵਿਖੇ ਹੋਈ । ਇਸ ਦੌਰਾਨ ਮੁੱਖ ਮੰਤਰੀ ਨੇ ਜਲੰਧਰ ਵਾਸੀਆਂ ਨੂੰ ਵੱਡਾ ਤੋਹਫ਼ਾ ਦਿਤਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਜਲੰਧਰ ਜ਼ਿਮਨੀ ਚੋਣ ‘ਚ ਇਤਿਹਾਸਕ ਜਿੱਤ ਲਈ ਜਲੰਧਰ ਵਾਸੀਆਂ ਦਾ ਧਨਵਾਦ ਕੀਤਾ।ਇਸ ਮੀਟਿੰਗ ਵਿਚ ਆਬਕਾਰੀ ਵਿਭਾਗ ‘ਚ 18 ਅਸਾਮੀਆਂ ਨੂੰ ਮਨਜ਼ੂਰੀ ਮਿਲੀ ਹੈ। ਮਾਲ ਪਟਵਾਰੀਆਂ ਦੀ ਟਰੇਨਿੰਗ ਦਾ ਸਮਾਂ ਇਕ ਸਾਲ ਕਰ ਦਿੱਤਾ ਗਿਆ ਹੈ। ਉਹ ਸਮਾਂ ਹੁਣ ਉਹਨਾਂ ਦੀ ਨੌਕਰੀ ਵਿਚ ਸ਼ਾਮਿਲ ਕੀਤਾ ਗਿਆ ਹੈ।

ਪੰਜਾਬ ਕੈਬਨਿਟ ਮੀਟਿੰਗ ਦੇ ਅਹਿਮ ਫ਼ੈਸਲੇ

ਆਬਕਾਰੀ ਵਿਭਾਗ ’ਚ 18 ਨਵੀਆਂ ਅਸਾਮੀਆਂ ਨੂੰ ਮਿਲੀ ਮਨਜ਼ੂਰੀ

ਮਾਲ ਪਟਵਾਰੀਆਂ ਦੀ ਟ੍ਰੇਨਿੰਗ ਦਾ ਸਮਾਂ ਘਟਾ ਕੇ ਇਕ ਸਾਲ ਕੀਤਾ

- Advertisement -

GADVASU ਦੇ ਸਾਰੇ ਟੀਚਰਾਂ ਨੂੰ ਯੂਜੀਸੀ ਦੇ ਸੋਧੇ ਸਕੇਲਾਂ ਤਹਿਤ ਤਨਖਾਹ ਮਿਲੇਗੀ

ਮਾਨਸਾ ਦੇ ਗੋਬਿੰਦਪੁਰਾ ‘ਚ ਸੋਲਰ ਤੇ ਨਵਿਆਉਣਯੋਗ ਊਰਜਾ ਪਲਾਂਟ ਲਾਇਆ ਜਾਵੇਗਾ

95.16 ਲੱਖ ਰੁਪਏ ਦੀ ਕਿਸ਼ਤ ਜਲੰਧਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਜਾਰੀ

ਆਦਮਪੁਰ ਫਲਾਈ ਓਵਰ ਤੇ ਸੜਕ ਕੰਮ ਅੱਜ ਤੋਂ ਸ਼ੁਰੂ

ਗੁਰਾਇਆ-ਜੰਡਿਆਲਾ ਸੜਕ ਜਲਦੀ ਬਣਾਈ ਜਾਵੇਗੀ

- Advertisement -

ਹਾਊਸਿੰਗ ਲਈ ਵੀ ਰੰਗਦਾਰ ਸਟੈਂਪ ਪੇਪਰ ਬਣਾਇਆ ਜਾਵੇਗਾ

ਪੰਜਾਬ ਰੋਡਵੇਜ਼ ਪੀਆਰਟੀਸੀ ਦੇ ਫਲੀਟ ਵਿੱਚ ਸ਼ਾਮਲ ਹੋਣਗੀਆਂ ਇਲੈਕਟ੍ਰਿਕ ਬੱਸਾਂ

ਜਲੰਧਰ ਦੀ ਖੇਡ ਸਨਅਤ ਨੂੰ ਉਪਰ ਚੁਕਿਆ ਜਾਵੇਗਾ

ਉਨ੍ਹਾਂ ਕਿਹਾ ਕਿ ਸਰਕਾਰੀ ਆਯੁਰਵੈਦਿਕ ਕਾਲਜ, ਪਟਿਆਲਾ ਨੂੰ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਨੂੰ ਸੌਂਪ ਦਿਤਾ ਜਾਵੇਗਾ ਅਤੇ ਨਵੀਂ ਆਯੁਰਵੈਦਿਕ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment