ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਤਾ ਵਿੱਚ ਪੰਜਾਬ ਕੈਬਨਿਟ ਦੀ ਬੈਠਕ ਅੱਜ ਹੋਵੇਗੀ। ਕੋਵਿਡ-19 ਕਾਰਨ ਕਰਫਿਊ-ਲਾਕਡਾਉਨ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਵਾਲੀ ਇਹ ਬੈਠਕ ਬੁੱਧਵਾਰ ਨੂੰ ਪਹਿਲਾਂ ਦੀ ਤਰ੍ਹਾਂ ਹੋਵੇਗੀ, ਹਾਲਾਂਕਿ ਇਸ ਵਿੱਚ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਕੀਤਾ ਜਾਵੇਗਾ।
ਕੈਬੀਨਟ ਦੀ ਬੈਠਕ ਦੁਪਹਿਰ ਤਿੰਨ ਵਜੇ ਸ਼ੁਰੂ ਹੋਵੇਗੀ। ਬੈਠਕ ਵਿੱਚ 31 ਮਈ ਨੂੰ ਖ਼ਤਮ ਹੋ ਰਹੇ ਲਾਕਡਾਉਨ ਨੂੰ ਅੱਗੇ ਵਧਾਉਣ ਅਤੇ ਸੂਬੇ ਵਿੱਚ ਕੋਰੋਨਾ ਦੀ ਮੌਜੂਦਾ ਹਾਲਤ ਦੀ ਚਰਚਾ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਬੈਠਕ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਲੈ ਕੇ ਵੀ ਚਰਚਾ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਕਰਨ ਅਵਤਾਰ ਸਿੰਘ ਇਸ ਬੈਠਕ ਵਿੱਚ ਮੌਜੂਦ ਰਹਿਣਗੇ ਜਾਂ ਨਹੀਂ ਇਸ ਵਾਰੇ ਹਾਲੇ ਕੁੱਝ ਸਾਫ਼ ਨਹੀਂ ਹੈ। ਪਿੱਛਲੀ ਬੈਠਕ ਵਿੱਚ ਕਰਨ ਅਵਤਾਰ ਸਿੰਘ ਦੀ ਥਾਂ ਸਤੀਸ਼ ਚੰਦਰਾ ਨੇ ਕੰਮ ਸੰਭਾਲਿਆ ਸੀ। ਹਾਲਾਂਕਿ ਉਦੋਂ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਕਰਨ ਅਵਤਾਰ ਸਿੰਘ ਅੱਧੇ ਦਿਨ ਦੀ ਛੁੱਟੀ ‘ਤੇ ਹਨ।