ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੀਤੀ ਰਾਤ ਤੋਂ ਬੱਸਾਂ ਦੇ ਕਿਰਾਏ ਵਿਚ ਚੁੱਪ-ਚਪੀਤੇ ਵਾਧਾ ਕਰ ਦਿੱਤਾ ਹੈ। ਟਰਾਂਸਪੋਰਟ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਸਾਧਾਰਨ ਬੱਸਾਂ ਦਾ ਕਿਰਾਏ ‘ਚ ਪ੍ਰਤੀ ਕਿਲੋਮੀਟਰ ਪੰਜ ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਅਨੁਸਾਰ 20 ਅਗਸਤ ਤੋਂ ਯਾਨੀ ਅੱਜ ਤੋਂ ਪੰਜਾਬ ‘ਚ ਬੱਸਾਂ ਦਾ ਸਫਰ ਮਹਿੰਗਾ ਹੋ ਗਿਆ ਹੈ।
ਟਰਾਂਸਪੋਰਟ ਨੋਟੀਫਿਕੇਸ਼ਨ ਅਨੁਸਾਰ ਸਾਧਾਰਨ ਬੱਸਾਂ ਦਾ ਕਿਰਾਇਆ 1.14 ਰੁਪਏ ਪ੍ਰਤੀ ਕਿਲੋਮੀਟਰ ਵਸੂਲ ਕੀਤਾ ਜਾਵੇਗਾ ਜੋ ਕਿ ਪਹਿਲਾਂ 1.09 ਪੈਸੇ ਪ੍ਰਤੀ ਕਿਲੋਮੀਟਰ ਵਸੂਲ ਕੀਤਾ ਜਾਂਦਾ ਸੀ।
ਇਸੀ ਤਰ੍ਹਾਂ ਸਧਾਰਨ ਐਚ.ਵੀ.ਏਸੀ ਬੱਸ ਦੇ ਕਿਰਾਏ ‘ਚ 20 ਫੀਸਦੀ ਦਰ ਨਾਲ ਵਾਧਾ ਕਰਦੇ ਹੋਏ 1.36 ਰੁਪਏ ਪ੍ਰਤੀ ਕਿਲੋਮੀਟਰ, ਇੰਟਰਗਲ ਕੋਚ ਦਾ ਕਿਰਾਇਆ 80 ਫ਼ੀਸਦੀ ਦੀ ਦਰ ਨਾਲ ਵਾਧਾ ਕਰਦੇ ਹੋਏ 2.50 ਪ੍ਰਤੀ ਕਿਲੋਮੀਟਰ ਤੇ ਵੈਲਵੋ ਬੱਸਾਂ ਦੇ ਕਿਰਾਏ 2.28 ਰੁਪਏ ਪ੍ਰਤੀ ਕਿਲੋਮੀਟਰ ਵਾਧਾ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ 2.18 ਰੁਪਏ ਵਸੂਲ ਕੀਤਾ ਜਾਂਦਾ ਸੀ।
ਆਮ ਲੋਕਾਂ ‘ਤੇ ਨਵਾਂ ਬੋਝ: ਪੰਜਾਬ ਸਰਕਾਰ ਨੇ ਚੁੱਪ-ਚੁਪੀਤੇ ਵਧਾਇਆ ਬੱਸਾਂ ਦਾ ਕਿਰਾਇਆ

Leave a Comment
Leave a Comment