ਪੰਜਾਬ ਵਿੱਚ ਬੀਜੇਪੀ ਨੂੰ ਲੱਗਿਆ ਵੱਡਾ ਝਟਕਾ, ਜਨਰਲ ਸਕੱਤਰ ਮਾਲਵਿੰਦਰ ਕੰਗ ਨੇ ਦਿੱਤਾ ਅਸਤੀਫਾ

TeamGlobalPunjab
1 Min Read

 

ਚੰਡੀਗੜ੍ਹ : ਪੰਜਾਬ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਬੀਜੇਪੀ ਦੇ ਸੂਬਾ ਜਨਰਲ ਸਕੱਤਰ ਮਾਲਵਿੰਦਰ ਸਿੰਘ ਕੰਗ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਪਿੱਛੇ ਕਾਰਨ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਦਿੱਤਾ ਗਿਆ ਹੈ। ਹਾਲਾਂਕਿ ਮਾਲਵਿੰਦਰ ਸਿੰਘ ਕੰਗ ਵੱਲੋਂ ਇਸ ਦੀ ਕੋਈ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਪਰ ਮਾਲਵਿੰਦਰ ਸਿੰਘ ਕੰਗ ਖੇਤੀ ਕਾਨੂੰਨ ਦੀ ਖਿਲਾਫਤ ਕਰ ਰਹੇ ਹਨ।

 

- Advertisement -

 

ਅਕਾਲੀ ਦਲ ਨਾਲੋਂ ਬੀਜੇਪੀ ਦਾ ਗਠਜੋੜ ਟੁੱਟਣ ਤੋਂ ਬਾਅਦ ਪੰਜਾਬ ਵਿੱਚ ਕਈ ਬੀਜੇਪੀ ਦੇ ਲੀਡਰ ਪਾਰਟੀ ਛੱਡ ਚੁੱਕੇ ਹਨ। ਬੀਜੇਪੀ ਦੇ ਲੀਡਰ ਅਕਾਲੀ ਦਲ ਵੀ ਜੁਆਇਨ ਕਰ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰ ਕਾਨੂੰਨ ਜਾਰੀ ਕੀਤੇ ਜਾਣ ਤੋਂ ਬਾਅਦ ਪੰਜਾਬ ਵਿੱਚ ਇਸ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਖ਼ਿਲਾਫ਼ ਨਿੱਤਰੀਆਂ ਹੋਈਆਂ ਹਨ। ਕਿਸਾਨ ਵੀ ਖੇਤੀ ਕਾਨੂੰਨ ਖਿਲਾਫ ਅੰਦੋਲਨ ਕਰ ਰਹੇ ਹਨ। ਇਸ ਦੌਰਾਨ ਅਕਾਲੀ ਦਲ ਵੱਲੋਂ ਵੀ ਬੀਜੇਪੀ ਨਾਲੋਂ ਨਾਤਾ ਤੋੜ ਦਿੱਤਾ ਗਿਆ ਸੀ। ਹੁਣ ਬੀਜੇਪੀ ਪੰਜਾਬ ਨਾਲੋਂ ਮਾਲਵਿੰਦਰ ਸਿੰਘ ਕੰਗ ਨੇ ਵੀ ਨਾਤਾ ਤੋੜ ਲਿਆ ਹੈ।

Share this Article
Leave a comment