ਚੰਡੀਗੜ੍ਹ: ਹਾਲ ਹੀ ਵਿੱਚ, ਮੱਧ ਪ੍ਰਦੇਸ਼ (ਐਮਪੀ) ਵਿੱਚ ਖੰਘ ਦੀ ਦਵਾਈ ਖਾਣ ਤੋਂ ਬਾਅਦ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ, ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਅਤੇ ਰਾਜ ਵਿੱਚ ਕੋਲਡਰਿਫ ਖੰਘ ਦੀ ਦਵਾਈ ‘ਤੇ ਪਾਬੰਦੀ ਲਗਾ ਦਿੱਤੀ ਹੈ।
ਹੁਣ, ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੂਬੇ ਵਿੱਚ ਅੱਠ ਦਵਾਈਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅੱਠ ਦਵਾਈਆਂ ਦੀ ਵਰਤੋਂ ਅਤੇ ਖਰੀਦ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਇਹ ਹੁਕਮ ਸਰਕਾਰ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਹਨ।
ਇਹ ਪਾਬੰਦੀ ਤਿੰਨ ਵੱਖ-ਵੱਖ ਫਾਰਮਾ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਅੱਠ ਦਵਾਈਆਂ ’ਤੇ ਲਗਾਈ ਗਈ ਹੈ। ਜਿਨ੍ਹਾਂ ’ਚ ਕਲੋਰਾਈਡ ਇੰਜੈਕਸ਼ਨ ਆਈਪੀ 0.9 ਫ਼ੀ ਸਦੀ, ਕਲੋਰਾਈਡ ਇੰਜੈਕਸ਼ਨ ਆਈਪੀ 0.9 ਫ਼ੀ ਸਦੀ, ਡੈਕਸਟ੍ਰੋਜ਼ ਇੰਜੈਕਸ਼ਨ ਆਈਪੀ 5 ਫੀ ਸਦੀ, ਸਿਪ੍ਰੋਫਲੋਕਸਿਨ ਇੰਜੈਕਸ਼ਨ 200 ਐਮਜੀ ਆਈਪੀ, ਸਿਪ੍ਰੋਫਲੋਕਸਿਨ ਇੰਜੈਕਸ਼ਨ 200 ਐਮਜੀ ਆਈਪੀ, ਡੀਐਨਐਸ 0.9 ਫੀਸਦੀ, ਡੈਸਟ੍ਰੋਜ਼ 5 ਫੀ ਸਫੀ ਆਈ.ਪੀ. ਫਲਿਊਡ, ਬੁਪੀਵਾਕੇਨ ਐਚਸੀਐਲ ਦੇ ਨਾਲ ਡੈਕਸਟ੍ਰੋਜ ਇੰਜੈਕਸ਼ਨ ਆਦਿ ਸ਼ਾਮਲ ਹਲ।
ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਇਸ ਸਬੰਧ ਵਿੱਚ ਆਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਪ੍ਰਤੀਕੂਲ ਪ੍ਰਤੀਕ੍ਰਿਆਵਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਲਿਆ ਗਿਆ। ਤਿੰਨ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਨਿਰਮਿਤ ਇਨ੍ਹਾਂ ਦਵਾਈਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।