ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਨੋਟਿਸ ਜਾਰੀ

TeamGlobalPunjab
2 Min Read

ਚੰਡੀਗੜ੍ਹ (ਬਿੰਦੂ ਸਿੰਘ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਅਦਾਲਤ ਨੇ ਸਰਕਾਰੀ ਪੱਖ ਵੱਲੋਂ ਪਾਈ ਗਈ ਇੱਕ ਰੀਕਾਲ ਪਟੀਸ਼ਨ ‘ਤੇ ਜਾਰੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਰਕਾਰੀ ਪੱਖ ਨੇ ਅਦਾਲਤ ‘ਚ ਇਕ ਰੀਕਾਲ ਪਟੀਸ਼ਨ ਪਾਈ ਹੈ, ਜਿਸ ਵਿੱਚ ਪਹਿਲੇ ਆਰਡਰ ਨੂੰ ਮੁੜ ਵਿਚਾਰਨ ਦੀ ਗੁਹਾਰ ਲਾਈ ਗਈ ਹੈ। ਇਸ ਰੀਕਾਲ ਪਟੀਸ਼ਨ ਦੇ ਵਿੱਚ ਬਚਾਅ ਪੱਖ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਸੈਣੀ ਨੂੰ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਦੇ ਆਰਡਰ ਨੂੰ ਲੈ ਕੇ ਮੁੜ ਨਜ਼ਰਸਾਨੀ ਕੀਤੀ ਜਾਵੇ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਸੈਣੀ ਕਿਸੇ ਨਾਂ ਕਿਸੇ ਬਹਾਨੇ ਜਾਂਚ ‘ਚ ਸ਼ਾਮਲ ਹੋਣ ਤੋਂ ਪਾਸਾ ਵੱਟਦੇ ਆ ਰਹੇ ਹਨ ਇਸ ਕਰਕੇ ਅਦਾਲਤ ਵੱਲੋਂ ਪਹਿਲੇ ਪਾਸ ਕੀਤੇ ਗਏ ਆਰਡਰ ਨੂੰ ਮੁੜ ਵਿਚਾਰਨ ਦੀ ਲੋੜ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਸਰਕਾਰੀ ਪੱਖ ਦੀ ਇਹ ਰੀਕਾਲ ਪਟੀਸ਼ਨ ‘ਤੇ ਸੁਮੇਧ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 7 ਅਕਤੂਬਰ ਨੂੰ ਇਸ ਬਾਬਤ ਅਦਾਲਤ ‘ਚ ਜਵਾਬ ਦੇਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਐਫਆਈਆਰ ਨੰਬਰ 13 ਵਿੱਚ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦਾ ਕੇਸ ਜੋ ਕਿ ਵਿਜੀਲੈਂਸ ਨੇ ਦਰਜ ਕੀਤਾ ਸੀ, ਉਸ ਦੀ ਸੁਣਵਾਈ ਦੀ ਤਰੀਕ ਵੀ 7 ਅਕਤੂਬਰ ਹੀ ਹੈ। ਹੁਣ ਰੀਕਾਲ ਪਟੀਸ਼ਨ ਦੇ ਲਈ ਜਾਰੀ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਤੇ ਜਵਾਬ ਤਲਬ ਦੀ ਸੁਣਵਾਈ ਵੀ ਮੇਨ ਕੇਸ ਐਫਆਈਆਰ ਨੰਬਰ 13 ਦੇ ਨਾਲ ਹੀ ਅਕਤੂਬਰ 7 ਨੂੰ ਕੀਤੀ ਜਾਵੇਗੀ।

Share this Article
Leave a comment