ਪੰਜਾਬ ‘ਚ 30 ਜੂਨ ਤੋਂ ਖੁੱਲ੍ਹ ਸਕਣਗੇ IELTS ਕੋਚਿੰਗ ਇੰਸਟੀਚਿਊਟ

TeamGlobalPunjab
1 Min Read

ਚੰਡੀਗੜ੍ਹ – ਪੰਜਾਬ ਸਰਕਾਰ ਨੇ ਕੋਵਿਡ-19 ਸਬੰਧੀ ਮੌਜੂਦਾ ਸਾਰੀਆਂ ਪਾਬੰਦੀਆਂ ਨੂੰ 30 ਜੂਨ, 2021 ਤੱਕ ਵਧਾਉਂਦਿਆਂ IELTS ਕੋਚਿੰਗ ਇੰਸਟੀਚਿਊਟਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਕੇ ਵਿਦੇਸ਼ਾਂ ਵਿੱਚ ਆਪਣੀ ਉਚੇਰੀ ਸਿੱਖਿਆ ਲਈ IELTS ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਲੋੜੀਂਦੀ ਰਾਹਤ ਪ੍ਰਦਾਨ ਦਿੱਤੀ ਹੈ।

ਹੁਕਮਾਂ ਮੁਤਾਬਕ ਉਹੀ IELTS ਇੰਸਟੀਚਿਊਟਸ ਖੁੱਲ੍ਹ ਸਕਣਗੇ ਜਿਨ੍ਹਾਂ ਦੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਲਗਵਾ ਲਈ ਹੋਵੇ। ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Share This Article
Leave a Comment