Home / ਤਕਨੀਕ / PUBG ਬਣੀ ਦੁਨੀਆਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਗੇਮ
PUBG becomes Highest Earning Smartphone Game

PUBG ਬਣੀ ਦੁਨੀਆਂ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਗੇਮ

ਸਾਲ 2017 ‘ਚ ਰਿਲੀਜ਼ ਹੋਈ ਪਬਜੀ ਗੇਮ ਤੇ ਹਾਲ ਹੀ ‘ਚ ਆਏ ਇਸ ਗੇਮ ਦੇ ਨਵੇਂ ਵਰਸ਼ਨ ‘ਗੇਮ ਫਾਰ ਪੀਸ’ ਕਾਰਨ ਚੀਨ ਦੇ ਇਨਟਰਨੈੱਟ ਪਾਵਰ ਹਾਊਸ ਟੇਨਸੇਂਟ ਦੀ ਕਮਾਈ ਮਈ ਮਹੀਨੇ ‘ਚ ਇਕ ਦਿਨ ਦੀ ਕਮਾਈ 48 ਲੱਖ ਡਾਲਰ ਤੋਂ ਜ਼ਿਆਦਾ ਦਰਜ ਕੀਤੀ ਗਈ। ਇਸਦੇ ਨਾਲ ਹੀ ਇਹ ਦੁਨੀਆ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਐਪ ਬਣ ਗਈ ਹੈ। ਇਸ ਦੀ ਜਾਣਕਾਰੀ ਮੋਬਾਇਲ ਐਪ ਇਨਟੈਲੀਜੈਂਸ ਕੰਪਨੀ ਸੈਂਸਰ ਟਾਵਰ ਵੱਲੋਂ ਰਿਪੋਰਟ ‘ਚ ਦਿੱਤੀ ਗਈ ਹੇ। ਦੋਵੇਂ ਵਰਸ਼ਨਸ ਨੂੰ ਮਿਲਾ ਕੇ ਮਈ ਮਹੀਨੇ ‘ਚ ਕੁੱਲ 14.6 ਡਾਲਰ ਦੀ ਕਮਾਈ ਕੀਤੀ ਗਈ, ਜੋ ਅਪ੍ਰੈਲ ‘ਚ ਹੋਈ 65 ਕਰੋੜ ਡਾਲਰ ਦੀ ਕਮਾਈ ਦੇ ਮੁਕਾਬਲੇ 126 ਫੀਸਦੀ ਜ਼ਿਆਦਾ ਹੈ। ਜਾਣਕਾਰੀ ਮੁਤਾਬਰ ਇਸ ਕਮਾਈ ‘ਚ ਚੀਨ ਐਂਡਰਾਇਡ ਵੱਲੋਂ ਮਿਲਣ ਵਾਲੇ ਰਿਵੈਨਿਊ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪਬਜੀ ਮੋਬਾਇਲ, ਗੇਮ ਫਾਰ ਪੀਸ ਤੋਂ ਮਈ ਵਿੱਚ ਹੋਈ ਕੁੱਲ ਕਮਾਈ ‘ਚੋਂ ਲੱਗਭੱਗ 10.1 ਕਰੋੜ ਡਾਲਰ ਦਾ ਰਿਵੈਨਿਊ ਐਪਲ ਸਟੋਰ ਤੋਂ ਪ੍ਰਾਪਤ ਹੋਇਆ, ਜਦਕਿ ਗੂਗਲ ਦੇ ਪਲੇਟਫਾਰਮ ਤੋਂ ਕੁਲ 4.53 ਕਰੋੜ ਡਾਲਰ ਦੀ ਕਮਾਈ ਹੋਈ। ਸੈਂਸਰ ਟਾਵਰ ਦੇ ਮੋਬਾਇਲ ਇਨਸਾਈਟਸ ਦੇ ਮੁੱਖੀ ਰੈਂਡੀ ਨੇਲਸਨ ਨੇ ਬਲਾਗ ਪੋਸਟ ਵਿੱਚ ਲਿਖਿਆ ਕਿ ਪਬਜੀ ਮੋਬਾਇਲ ਦੇ ਦੋਵਾਂ ਵਰਸ਼ਨਸ ਤੋਂ ਹੋਣ ਵਾਲੀ ਕਮਾਈ ਨੂੰ ਇਕੱਠੇ ਮਿਲਾਉਣ ਨਾਲ ਇਹ ਦੂੱਜੇ ਸਥਾਨ ‘ਤੇ ਰਹਿਣ ਵਾਲੀ ਗੇਮ ਆਨਰ ਆਫ ਕਿੰਗਸ ਤੋਂ 17 ਫੀਸਦੀ ਜ਼ਿਆਦਾ ਹੈ, ਜਿਸਨ੍ਹੇ ਲਗਭਗ 12.5 ਕਰੋੜ ਡਾਲਰ ਦੀ ਕਮਾਈ ਕੀਤੀ।

Check Also

ਜਾਣੋ ਕੀ ਹਨ ਨਵੇਂ ਬਜਾਜ ਚੇਤਕ ਸਕੂਟਰ ਦੀਆਂ ਖੂਬੀਆਂ ਅਤੇ ਕੀ ਹੈ ਕੀਮਤ!

ਬਜਾਜ ਆਟੋ ਆਪਣੇ ਆਇਕਾਨਿਕ ਸਕੂਟਰ ਚੇਤਕ ਨੂੰ ਫਿਰ ਤੋਂ ਨਵੇਂ ਡਿਜਾਇਨ ਨਾਲ ਭਾਰਤ ਵਿੱਚ ਪੇਸ਼ …

Leave a Reply

Your email address will not be published. Required fields are marked *