PU ‘ਚ ਹੰਗਾਮਾ, ਵਿਦਿਆਰਥੀਆਂ ਨੇ VC ਨੂੰ ਪਾਇਆ ਜ਼ਬਰਦਸਤ ਘੇਰਾ

TeamGlobalPunjab
1 Min Read

ਚੰਡੀਗੜ੍ਹ (ਬਿੰਦੂ ਸਿੰਘ) – ਕੱਲ੍ਹ ਪੰਜਾਬ ਯੂਨੀਵਰਸਿਟੀ ਦੇ ਲਾਅ ਆਡੀਟੋਰੀਅਮ ਵਿੱਚ ਸੈਨੇਟ ਫੈਕਿਲਟੀ ਦੀ ਵੋਟਾਂ ਵੇਲੇ ਜਦੋਂ ਵਾਈਸ ਚਾਂਸਲਰ ਆਪਣੀ ਵੋਟ ਪਾਉਣ ਆਏ ਤੇ ਫੈਕਲਟੀ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਦੇ ਬਾਅਦ ਉਥੇ ਕੁਝ ਵਿਦਿਆਰਥੀ ਵੀ ਆ ਗਏ ਤੇ ਉਨ੍ਹਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਇਸ ਵਿੱਚ ਹੀ ਧੱਕਾ ਮੁੱਕੀ ਵੀ ਹੋਈ ।

ਇਸ ਤੋਂ ਬਾਅਦ ਵੀਸੀ ਨੇ ਮੋਟਰਸਾਈਕਲ ਰਾਹੀਂ ਆਪਣੇ ਆਪ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਜਿਸ ਮੋਟਰਸਾਈਕਲ ਦੀ ਅਗਲੀ ਸੀਟ ਤੇ ਇਕ ਪੁਲੀਸ ਗਾਰਡ VC ਨੂੰ ਉਥੋਂ ਲਿਜਾਣ ਲੱਗਾ ਤੇ ਉਸ ਮੋਟਰਸਾਈਕਲ ਦੀ ਵਿਦਿਆਰਥੀਆਂ ਵੱਲੋਂ ਚਾਬੀ ਕੱਢ ਦਿੱਤੀ ਗਈ ਤੇ ਉਸ ਤੋਂ ਬਾਅਦ VC ਕਾਰ ਵਿੱਚ ਬੈਠ ਕੇ ਉੱਥੋਂ ਨਿਕਲੇ ।

 

Share this Article
Leave a comment